28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਈ ਘਨੱਈਆ ਸਿੱਖਿਆ ਸੁਸਾਇਟੀ ਵਲੋਂ ਪੰਜਾਬੀ ਨੂੰ ਉਤਸ਼ਾਹਿਤ ਕਰਦੀ ਕਾਪੀ ਜਾਰੀ

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਈ ਘਨੱਈਆ ਸਿੱਖਿਆ ਸੁਸਾਇਟੀ (ਰਜਿ.) ਸ੍ਰੀ ਮੁਕਤਸਰ ਸਾਹਿਬ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ ਵੱਲ ਉਤਸਾਹਿਤ ਕਰਨ ਅਤੇ ‘ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ’ ਦਾ ਸੁਨੇਹਾ ਦੇਣ ਲਈ ਤਿਆਰ ਕਰਵਾਈ ਗਈ ਕਾਪੀ ਜਾਰੀ ਕੀਤੀ ਗਈ।

ਕਾਪੀ ਜਾਰੀ ਕਰਦੇ ਹੋਏ ਬਲਰਾਜ ਸਿੰਘ ਬਰਾੜ ਤੇ ਜਗਜੀਤ ਸਿੰਘ, ਨਾਲ ਭਾਈ ਘਨੱਈਆ ਸਿੱਖਿਆ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 28-09-2026
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਈ ਘਨੱਈਆ ਸਿੱਖਿਆ ਸੁਸਾਇਟੀ (ਰਜਿ.) ਸ੍ਰੀ ਮੁਕਤਸਰ ਸਾਹਿਬ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਈ ਵੱਲ ਉਤਸਾਹਿਤ ਕਰਨ ਅਤੇ ‘ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ’ ਦਾ ਸੁਨੇਹਾ ਦੇਣ ਲਈ ਤਿਆਰ ਕਰਵਾਈ ਗਈ ਕਾਪੀ ਜਾਰੀ ਕੀਤੀ ਗਈ। ਕਾਪੀ ਨੂੰ ਬਲਰਾਜ ਸਿੰਘ ਬਰਾੜ ਸੇਵਾ ਮੁਕਤ ਡੀ.ਪੀ.ਈ. ਅਤੇ ਜਗਜੀਤ ਸਿੰਘ ਸੇਵਾ ਮੁਕਤ ਅਧਿਆਪਕ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਟੇਕ ਸਿੰਘ, ਸਕੱਤਰ ਕੁਲਦੀਪ ਸਿੰਘ, ਖ਼ਜ਼ਾਨਚੀ ਸਵਰਾਜ ਸਿੰਘ, ਸੀਨੀਅਰ ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਕੁਲਦੀਪ ਸਿੰਘ ਤਰਖਾਣਵਾਲਾ, ਦਿਓਲਦੀਪ ਸਿੰਘ ਧਿਗਾਣਾ, ਜਗਤਾਰ ਸਿੰਘ ਰਾਮਗੜ੍ਹ ਚੂੰਘਾਂ, ਸਰਬਜੀਤ ਸਿੰਘ ਸੁਖੀਜਾ, ਬਲਜੀਤ ਸਿੰਘ ਲੰਡੇਰੋਡੇ, ਗੁਰਪ੍ਰੀਤ ਸਿੰਘ ਮੁਕਤਸਰ ਅਤੇ ਸੁਖਦੀਪ ਸਿੰਘ ਮੁਕਤਸਰ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਵੱਲ ਉਤਸਾਹਿਤ ਕਰਨਾ ਬੇਹੱਦ ਜ਼ਰੂਰੀ ਹੈ। ਸਿੱਖਿਆ ਰਾਹੀਂ ਬੱਚਿਆਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਡਾ. ਕੁਲਦੀਪ ਸਿੰਘ ਧੀਰ ਡੈਂਟਲ ਕੌਂਸਲ ਦੇ ਮੈਂਬਰ ਬਣੇ ਅਗਲੀ ਖ਼ਬਰ ਮੱਛੀ ਮਾਲਕ ਕਿਸਾਨਾਂ ਵਲੋਂ ਸਰਕਾਰ ’ਤੇ ਨਜ਼ਰ ਅੰਦਾਜ਼ ਕਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।