ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਬਰਗਾੜੀ ਪ੍ਰਾਇਮਰੀ ਸਕੂਲ-1 ਦੇ ਬੱਚੇ ਅੱਵਲ
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲ ਵਾੜਾ ਭਾਈਕਾ ਵਿਖੇ ਕਰਵਾਏ ਗਏ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-1 ਦੇ ਬੱਚਿਆ ਅਧਿਆਪਕਾ ਰਾਜਵਿੰਦਰ ਕੌਰ ਚਹਿਲ ਦੀ ਅਗਵਾਈ ’ਚ ਭਾਗ ਲਿਆ।
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲ ਵਾੜਾ ਭਾਈਕਾ ਵਿਖੇ ਕਰਵਾਏ ਗਏ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-1 ਦੇ ਬੱਚਿਆ ਅਧਿਆਪਕਾ ਰਾਜਵਿੰਦਰ ਕੌਰ ਚਹਿਲ ਦੀ ਅਗਵਾਈ ’ਚ ਭਾਗ ਲਿਆ। ਇਨ੍ਹਾਂ ਮੁਕਾਬਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਦੀ ਪੰਜਵੀਂ ਜਮਾਤ ਦੀ ਬੱਚੀ ਜਸਮੀਤ ਕੌਰ ਨੇ ਲੋਕ ਗੀਤ, ਸੁੰਦਰ ਪਹਿਰਾਵੇ ’ਚ ਰਾਜਵੀਰ ਸਿੰਘ, ਪ੍ਰੀ-ਪ੍ਰਾਇਮਰੀ ਦੀ ਬੱਚੀ ਮਨਜੋਤ ਕੌਰ ਨੇ ਵਧੀਆਂ ਪਦਾਰਥ ਮੁਕਾਬਲੇ ’ਚ ਪਹਿਲੇ ਸਥਾਨ ਹਾਸਲ ਕੀਤੇ। ਇਸ ਤੋਂ ਇਲਾਵਾ ਭਾਸ਼ਣ ਤੇ ਲੋਕ ਗੀਤ ਮੁਕਾਬਲੇ ’ਚ ਅਭਿਜੀਤ ਸਿੰਘ ਪ੍ਰੀ-ਪ੍ਰਾਇਮਰੀ ਅਤੇ ਅਭਿਜੋਤ ਸਿੰਘ ਯੂ.ਕੇ.ਜੀ ਨੇ ਦੂਜਾ ਸਥਾਨ ਹਾਸਿਲ ਕੀਤਾ। ਅਧਿਆਪਕਾ ਰਾਜਵਿੰਦਰ ਕੌਰ ਚਹਿਲ ਨੇ ਦੱਸਿਆ ਕਿ ਬੱਚੀ ਜਸਮੀਤ ਕੌਰ ਦੇ ਲੋਕ ਗੀਤ ਨੇ ਸਾਰੇ ਸਰੋਤਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਬੱਚਿਆਂ ਦੀ ਤਿਆਰੀ ’ਚ ਅਧਿਆਪਕਾ ਰਜਨਦੀਪ ਕੌਰ ਅਤੇ ਅਮਨਦੀਪ ਕੌਰ ਦੀ ਮਿਹਨਤ ਤੇ ਲਗਨ ਸਦਕਾ ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਅਤੇ ਆਪਣੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ’ਚ ਸਫ਼ਲ ਰਹੇ।