20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੁਦਰਤੀ ਖੇਤੀ, ਪਰਾਲੀ ਪ੍ਰਬੰਧਨ, ਦੇਸੀ ਗਾਂ, ਮਿਲੇਟਸ ਤੇ ਜ਼ਹਿਰ ਮੁਕਤ ਘਰੇਲੂ ਬਗੀਚੀ ਬਾਰੇ ਦਿੱਤੀ ਜਾਣਕਾਰੀ

ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਆਰਈਸੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਊਰਜਾ ਤਹਿਤ ਪਿੰਡ ਫ਼ਤਹਿਗੜ੍ਹ (ਦਬੜ੍ਹੀਖਾਨਾ) ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੁਦਰਤੀ ਖੇਤੀ, ਪਰਾਲੀ ਪ੍ਰਬੰਧਨ, ਦੇਸੀ ਗਾਂ ਦੀ ਮਹੱਤਤਾ, ਮਿਲੇਟਸ ਅਤੇ ਜ਼ਹਿਰ ਮੁਕਤ ਘਰੇਲੂ ਬਗੀਚੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਅਜੀਤ ਡੈਸਕ 20-09-2026
ਜੈਤੋ, 19 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਆਰਈਸੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਊਰਜਾ ਤਹਿਤ ਪਿੰਡ ਫ਼ਤਹਿਗੜ੍ਹ (ਦਬੜ੍ਹੀਖਾਨਾ) ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੁਦਰਤੀ ਖੇਤੀ, ਪਰਾਲੀ ਪ੍ਰਬੰਧਨ, ਦੇਸੀ ਗਾਂ ਦੀ ਮਹੱਤਤਾ, ਮਿਲੇਟਸ ਅਤੇ ਜ਼ਹਿਰ ਮੁਕਤ ਘਰੇਲੂ ਬਗੀਚੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਰਮੇਲ ਪ੍ਰੀਤ ਨੇ ਖੇਤੀ ਵਿਰਾਸਤ ਮਿਸ਼ਨ ਦੇ ਉਦੇਸ਼ਾਂ ਅਤੇ ਇਸ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਸਾਂਝੇ ਕੀਤੇ। ਜਗਤਾਰ ਸਿੰਘ ਸਹੋਤਾ ਨੇ ਮਿਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਪਰਾਲੀ ਦੇ ਅੱਗ ਮੁਕਤ ਨਿਪਟਾਰੇ ਅਤੇ ਇਸ ਨੂੰ ਮਲਚਿੰਗ ਦੇ ਰੂਪ ਵਿਚ ਖੇਤੀ ਵਿਚ ਵਰਤਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਜਗਤਾਰ ਧਾਲੀਵਾਲ ਨੇ ਕੁਦਰਤੀ ਖੇਤੀ ਵਿਚ ਦੇਸੀ ਗਾਂ ਦੀ ਮਹੱਤਤਾ, ਦੇਸੀ ਅਤੇ ਜਰਸੀ/ਅਮਰੀਕਨ ਗਾਂ ਵਿਚਲੇ ਫ਼ਰਕ ਅਤੇ ਗਊ ਕ੍ਰਿਪਾ ਅੰਮ੍ਰਿਤ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗਊ ਕ੍ਰਿਪਾ ਅੰਮ੍ਰਿਤ ਤਿਆਰ ਕਰਨ ਅਤੇ ਘਰੇਲੂ ਬਗੀਚੀ ਵਿਚ ਇਸ ਦੀ ਵਰਤੋਂ ਦੀ ਵਿਧੀ ਵੀ ਦੱਸੀ। ਸਰਬਜੀਤ ਕੌਰ ਨੇ ਖੁਰਾਕ ਵਿਚ ਮਿਲੇਟਸ ਦੀ ਮਹੱਤਤਾ ਅਤੇ ਇਨ੍ਹਾਂ ਨੂੰ ਤਿਆਰ ਕਰਕੇ ਖਾਣ ਦੇ ਢੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਜਸਵੀਰ ਕੌਰ ਨੇ ਜ਼ਹਿਰ ਮੁਕਤ ਘਰੇਲੂ ਬਗੀਚੀਆਂ ਲਗਾਉਣ ਲਈ ਮਿਸ਼ਨ ਵਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਦੱਸਿਆ। ਇਸ ਮੌਕੇ ਹਾਜ਼ਰੀਨ ਨੂੰ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਅਤੇ ਔਸ਼ਧੀ ਪੌਦੇ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਪਰਮਿੰਦਰ ਕੌਰ, ਸੁਖਵਿੰਦਰ ਕੌਰ, ਹਰਬੰਸ ਕੌਰ, ਪਰਮਿੰਦਰ ਕੌਰ, ਜਸਵਿੰਦਰ ਕੌਰ ਅਤੇ ਮੂਰਤੀ ਕੌਰ ਨੂੰ ਖੇਤੀ ਵਿਰਾਸਤ ਮਿਸ਼ਨ ਵਲੋਂ ਸਰਗਰਮ ਸਹਿਯੋਗੀਆਂ ਵਜੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਦਰਸ਼ਨ ਸਿੰਘ ਬਲਾਹੜੀਆ ਸਾਬਕਾ ਸਰਪੰਚ, ਰਾਜਨ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਫੀਲਡ ਕੋਆਰਡੀਨੇਟਰ, ਗੁਰਵਿੰਦਰ ਸ਼ਰਮਾ ਅਤੇ ਸੁਖਵਿੰਦਰ ਸਿੰਘ ਹੈਪੀ ਤੇ ਅਮਰਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਬਾਬਾ ਫ਼ਰੀਦ ਟੀ-20 ਕ੍ਰਿਕਟ ਗੋਲਡ ਕੱਪ, ਸ਼ੂਟਿੰਗ ਰੇਂਜ ਅਤੇ ਅਥਲੈਟਿਕਸ ਟੂਰਨਾਮੈਂਟ ਦਾ ਆਗਾਜ਼ ਅਗਲੀ ਖ਼ਬਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦਾ ਹੋਇਆ ਆਗਾਜ਼ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਤਹਿਤ 10...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।