07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਰਕਾਰੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 24-06-2026


ਸ੍ਰੀ ਮੁਕਤਸਰ ਸਾਹਿਬ, 23 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਮੰਜੂ ਕਪੂਰ ਦੀ ਅਗਵਾਈ ਅਤੇ ਡਾ. ਹਰਦਵਿੰਦਰ ਸਿੰਘ ਬਰਾੜ ਵਾਈਸ ਪ੍ਰਿੰਸੀਪਲ ਦੇ ਯਤਨਾਂ ਸਦਕਾ ਐੱਨ.ਐੱਸ.ਐੱਸ. ਯੂਨਿਟ ਤੇ ਸਰੀਰਕ ਸਿੱਖਿਆ ਵਿਭਾਗ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਟਰੇਨਰ ਹਿਨਾ ਬਹਿਲ ਤੇ ਮੀਨਾ ਅੰਸਾਰੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਯੋਗ ਅਭਿਆਸ ਕਰਵਾਇਆ। ਪ੍ਰਿੰਸੀਪਲ ਮੰਜੂ ਕਪੂਰ ਦੁਆਰਾ ਵਿਦਿਆਰਥੀਆਂ ਨੂੰ ਚੰਗੇ ਤੇ ਸਿਹਤਮੰਦ ਜੀਵਨ ਲਈ ਰੋਜ਼ਾਨਾ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਯੋਗ ਅਭਿਆਸ ਦੌਰਾਨ ਵਧੀਆ ਅਭਿਆਸ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਇਨਾਮ ਦਿੱਤੇ ਗਏ ਅਤੇ ਯੋਗ ਟਰੇਨਰਾਂ ਨੂੰ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਨ.ਐੱਸ.ਐੱਸ. ਇੰਚਾਰਜ ਪ੍ਰੋ. ਕੰਵਰਜੀਤ ਸਿੰਘ ਬਰਾੜ, ਪ੍ਰੋ. ਹਰਮੀਤ ਕੌਰ, ਪ੍ਰੋ. ਰਜੇਸ਼ ਗੋਂਦਾਰਾ ਸਰੀਰਕ ਸਿੱਖਿਆ ਵਿਭਾਗ, ਪ੍ਰੋ. ਜਸਕਰਨ ਸਿੰਘ, ਪੰਜਾਬੀ ਵਿਭਾਗ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਅਤੇ ਹਾਜ਼ਰ ਸਨ।

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਬੈਠਕ ਅਗਲੀ ਖ਼ਬਰ ਪੱਤਰਕਾਰ ਮੇਵਾ ਸਿੰਘ ਦੇ ਸਪੁੱਤਰ ਕਾਂਸਟੇਬਲ ਸੰਦੀਪ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।