ਮਲੋਟ, 23 ਜੂਨ (ਰਣਜੀਤ ਸਿੰਘ ਪਾਟਿਲ)-ਲੰਬੀ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਮੇਵਾ ਸਿੰਘ ਦੇ ਸਪੁੱਤਰ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਦੇ ਭਤੀਜੇ ਸੰਦੀਪ ਸਿੰਘ ਕਾਂਸਟੇਬਲ ਪੰਜਾਬ ਪੁਲਿਸ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਗੁਰਦੁਆਰਾ ਸਾਹਿਬ ਪਿੰਡ ਅਬੁੱਲਖੁਰਾਣਾ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਪੱਤਰਕਾਰ ਭਾਈਚਾਰਾ ਅਤੇ ਇਲਾਕਾ ਵਾਸੀ ਸ਼ਾਮਿਲ ਹੋਏ। ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਅਦਾਰਾ ‘ਅਜੀਤ’ ਦੇ ਸਟਾਫ਼ ਰਿਪੋਰਟਰ ਰਣਜੀਤ ਸਿੰਘ ਢਿੱਲੋਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਦਾ ਬੇਵਕਤ ਵਿਛੋੜਾ ਪਰਿਵਾਰ ਲਈ ਬਹੁਤ ਅਸਿਹ ਤੇ ਅਕਿਹ ਹੈ। ਸ. ਢਿੱਲੋਂ ਨੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਤਰਫ਼ੋਂ ਵੀ ਸ਼ੋਕ ਸੰਦੇਸ਼ ਰੂਪੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਕਿਹਾ ਕਿ ਨੌਜਵਾਨ ਪੁੱਤਰ ਦਾ ਵਿਛੋੜਾ ਬਹੁਤ ਵੱਡਾ ਪਰਿਵਾਰ ਲਈ ਘਾਟਾ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਵਲੋਂ ਵੀ ਪੱਤਰਕਾਰ ਮੇਵਾ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਪ੍ਰਿੰਸੀਪਲ ਪ੍ਰਤਾਪ ਸਿੰਘ ਸੰਦੂ ਵਲੋਂ ਮ੍ਰਿਤਕ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਪ ਦਫ਼ਤਰ ਫ਼ਰੀਦਕੋਟ ਵਲੋਂ ਇੰਚਾਰਜ ਜਸਵੰਤ ਸਿੰਘ ਪੁਰਬਾ, ਤਿਲਕ ਰਾਜ ਸਿਰਸਾ, ਲਛਮਣ ਸਿੰਘ ਸੇਵੇਵਾਲਾ ਸੂਬਾ ਆਗੂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਸਮੇਤ ਹੋਰ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ ਗਏ। ਇਸ ਮੌਕੇ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ, ਗੁਰਬਖ਼ਸ਼ੀਸ਼ ਸਿੰਘ ਮਿੱਡੂਖੇੜਾ ਸਾਬਕਾ ਚੇਅਰਮੈਨ, ਹਰਜੀਤ ਸਿੰਘ ਅਬੁੱਲਖੁਰਾਣਾ, ਫਤਿਹ ਸਿੰਘ ਬਾਦਲ, ਬੀਬੀ ਵੀਰਪਾਲ ਕੌਰ ਤਰਮਾਲਾ, ਗੁਰਦੀਪ ਸਿੰਘ ਸੇਖੋਂ ਪ੍ਰਿੰਸੀਪਲ ਸਟੇਟ ਇੰਸਟੀਚਿਊਟ ਮਾਹੂਆਣਾ, ਪੱਤਰਕਾਰ ਇਕਬਾਲ ਸਿੰਘ ਸ਼ਾਂਤ ਮੰਡੀ ਕਿੱਲਿਆਂਵਾਲੀ, ਰਣਜੀਤ ਸਿੰਘ ਪਾਟਿਲ ਮਲੋਟ, ਅਜਮੇਰ ਸਿੰਘ ਬਰਾੜ, ਸ਼ਿਵਰਾਜ ਸਿੰਘ ਬਰਾੜ ਗਿੱਦੜਬਾਹਾ, ਵਿਰਕ ਲੰਬੀ, ਜਸਮੇਲ ਸਿੰਘ ਮਿੱਠੜੀ, ਰੂਪਮਨਦੀਪ ਸਿੰਘ ਗੋਲਡੀ ਬਰਾੜ, ਰਣਜੀਤ ਸਿੰਘ ਸਾਬਕਾ ਸਰਪੰਚ, ਹਰਮੇਸ਼ ਸਿੰਘ ਖੁੱਡੀਆਂ ਸਾਬਕਾ ਡਾਇਰੈਕਟਰ ਟਿਊਬਵੈਲ ਕਾਰਪੋਰੇਸ਼ਨ, ਅਕਾਲੀ ਆਗੂ ਰਣਜੋਧ ਸਿੰਘ ਲੰਬੀ, ਚੌਧਰੀ ਜਸਵੰਤ ਸਿੰਘ ਲੰਬੀ, ਜਗਮੀਤ ਸਿੰਘ ਨੀਟੂ ਤੱਪਾਖੇੜਾ, ਮੰਨੂ ਬਰਾੜ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਸੁਖਚੈਨ ਸਿੰਘ ਏ.ਡੀ.ਓ., ਰਾਜਾ ਮਾਹੂਆਣਾ, ਬਚਿੱਤਰ ਸਿੰਘ ਹਾਕੂਵਾਲਾ, ਰਾਜਾ ਭੁੱਲਰਵਾਲਾ, ਸੁਖਚੈਨ ਸਿੰਘ ਕੱਖਾਂ ਵਾਲੀ, ਜਸਵਿੰਦਰ ਸਿੰਘ ਪੱਪੂ ਖੇਮਾਖੇੜਾ, ਇਕਬਾਲ ਸਿੰਘ, ਪਰਮਜੀਤ ਸਿੰਘ ਕੰਦੂਖੇੜਾ, ਲਛਮਣ ਸਿੰਘ ਮਾਹੂਆਣਾ, ਜਥੇਦਾਰ ਬਲਵਿੰਦਰ ਸਿੰਘ, ਕੁਲਦੀਪ ਸਿੰਘ ਮਾਹੂਆਣਾ, ਕਾਕਾ ਲੰਬੀ, ਗੁਰਲਾਲ ਸਿੰਘ ਹਰੀਆ, ਦਲਜੀਤ ਸਿੰਘ ਮਿੱਠੜੀ, ਡਾ. ਹਰਪਾਲ ਸਿੰਘ, ਪੰਜਾਬ ਪੁਲਿਸ ਦੇ ਕਰਮਚਾਰੀ, ਪੰਚਾਇਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ, ਮਲੋਟ, ਲੰਬੀ, ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਵੱਖ-ਵੱਖ ਸਟੇਸ਼ਨਾਂ ਦੇ ਪੱਤਰਕਾਰ, ਵੱਖ-ਵੱਖ ਪਿੰਡਾਂ ਦੇ ਸਰਪੰਚ, ਸਾਬਕਾ ਸਰਪੰਚ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪੱਤਰਕਾਰ ਮੇਵਾ ਸਿੰਘ ਦੇ ਸਪੁੱਤਰ ਕਾਂਸਟੇਬਲ ਸੰਦੀਪ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
ਅਜੀਤ ਡੈਸਕ
24-06-2026