20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਾਘਾ ਪੁਰਾਣਾ 'ਚ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮਨਾਇਆ

ਅਜੀਤ ਡੈਸਕ 29-05-2026
ਬਾਘਾ ਪੁਰਾਣਾ, 28 ਮਈ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਬਕਰੀਦ (ਈਦ-ਉਲ-ਅਜ਼ਹਾ) ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬਾਘਾ ਪੁਰਾਣਾ ਵਿਖੇ ਕੋਟਕਪੂਰਾ ਬਾਈਪਾਸ 'ਤੇ ਸੂਏ ਨੇੜੇ ਸਥਿਤ ਈਦਗਾਹ 'ਚ ਵੱਡੀ ਭਾਰੀ ਗਿਣਤੀ 'ਚ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਉਂਦੇ ਹੋਏ ਬਕਰੀਦ ਦੀ ਨਮਾਜ਼ ਅਦਾ ਕੀਤੀ ਗਈ | ਨਮਾਜ਼ ਉਪਰੰਤ ਮੌਲਵੀ ਆਬਿਦ ਵਲੋਂ ਸਾਰੀ ਦੁਨੀਆ 'ਚ ਸੁੱਖ ਸ਼ਾਂਤੀ ਅਤੇ ਆਪਸੀ ਮੇਲ-ਮਿਲਾਪ ਨਾਲ ਰਹਿਣ ਦੀ ਸਾਰੀ ਦੁਨੀਆ ਦੇ ਮਾਲਕ ਖ਼ੁਦਾ ਅੱਗੇ ਦੁਆ ਕੀਤੀ ਗਈ | ਇਸ ਮੌਕੇ ਮੁਸਲਿਮ ਫ਼ਰੰਟ ਹਲਕਾ ਬਾਘਾ ਪੁਰਾਣਾ ਦੇ ਚੇਅਰਮੈਨ ਮੁਸ਼ਤਾਕ ਅਲੀ ਚੰਨੂਵਾਲਾ, ਮੁਸਲਿਮ ਫ਼ਰੰਟ ਬਾਘਾ ਪੁਰਾਣਾ ਦੇ ਪ੍ਰਧਾਨ ਮੇਹਰ ਦੀਨ ਰਾਜੇਆਣਾ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ, ਸੈਕਟਰੀ ਯੂਸਫ਼ ਵੈਰੋਕੇ ਅਤੇ ਹੋਰ ਸਾਥੀਆਂ ਨੇ ਬਕਰੀਦ ਦੀ ਨਮਾਜ਼ ਅਦਾ ਕਰਦੇ ਹੋਏ ਹਲਕੇ ਅੰਦਰ ਸੁੱਖ ਸਾਂਤੀ ਦੀ ਦੁਆ ਕੀਤੀ | ਇਸ ਸਮੇਂ ਈਦਗਾਹ ਕਮੇਟੀ ਪ੍ਰਧਾਨ ਬੀਰਬਲ ਉਰਫ਼ ਭੋਲਾ ਖਾ ਬਾਘਾ ਪੁਰਾਣਾ, ਸਾਦਿਕ ਕਮੇਟੀ ਮੈਂਬਰ, ਅੱਲਾ ਰੱਖਾ ਮੁਸਲਿਮ ਫ਼ਰੰਟ ਬਾਘਾ ਪੁਰਾਣਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ | ਇਸ ਪਵਿੱਤਰ ਤਿਉਹਾਰ ਮੌਕੇ ਬਾਘਾ ਪੁਰਾਣਾ ਪੁਲਿਸ ਸਟੇਸ਼ਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ 6 ਮੁਕੱਦਮੇ ਦਰਜ, 10 ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਭਾਜਪਾ ਪ੍ਰਧਾਨ ਬਣਨ 'ਤੇ ਮੋਗਾ ਵਿਚ ਜਸ਼ਨ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।