25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਗਰਾਈਾ ਕਲਾਂ 'ਚ ਅੱਗ ਲੱਗਣ ਨਾਲ ਦੋ ਏਕੜ ਕਣਕ ਤੇ ਚਾਰ ਏਕੜ ਨਾੜ ਸੜਿਆ

ਅਜੀਤ ਡੈਸਕ 18-04-2026
ਪੰਜਗਰਾਈਾ ਕਲਾਂ, 17 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਾ ਕਲਾਂ 'ਚ ਅੱਗ ਲੱਗਣ ਕਾਰਨ ਦੋ ਏਕੜ ਕਣਕ ਅਤੇ ਚਾਰ ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੇ ਸਮੇਂ ਪੰਜਗਰਾਈਾ ਕਲਾਂ ਤੋਂ ਸਿਵੀਆਂ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਐਨ.ਆਰ.ਆਈ. ਜਬਰਜੰਗ ਸਿੰਘ ਗੋਰਖਾ ਗਿੱਲ ਦੇ ਖੇਤ 'ਚੋਂ ਅਚਾਨਕ ਲੱਗੀ ਅੱਗ ਨਾਲ ਚਾਰ ਏਕੜ ਕਣਕ ਦਾ ਨਾੜ ਅਤੇ ਸੋਨਾ ਸਿੰਘ ਗਿੱਲ ਪੁੱਤਰ ਬਲਵਿੰਦਰ ਸਿੰਘ ਅਤੇ ਸੁਖਰਾਜ ਸਿੰਘ ਬੱਬੀ ਗਿੱਲ ਪੁੱਤਰ ਮਹਿੰਦਰ ਸਿੰਘ ਦੀ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ | ਹਵਾ ਦੀ ਰਫ਼ਤਾਰ ਤੇਜ਼ ਹੋਣ ਕਾਰਨ ਜਲਦੀ ਹੀ ਅੱਗ ਤੇਜ਼ੀ ਨਾਲ ਚਾਰ ਚੁਫੇਰੇ ਫੈਲ ਗਈ ਪ੍ਰੰਤੂ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੀਆਂ ਦੋ ਫ਼ਾਇਰ ਬਿ੍ਗੇਡ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਜਲਦੀ ਨਾਲ ਹੀ ਅੱਗ 'ਤੇ ਕਾਬੂ ਪਾ ਲਿਆ | ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਆਲੇ-ਦੁਆਲੇ ਵੱਡੀ ਗਿਣਤੀ ਵਿਚ ਕਣਕ ਵੱਢਣ ਵਾਲੀ ਪਈ ਸੀ |
ਪਿਛਲੀ ਖ਼ਬਰ ਲੁੱਟ-ਖੋਹ ਦੀਆਂ ਵਾਰਦਾਤਾਵਾਂ ਨੂੰ ਅੰਜਾਮ ਦੇਣ ਵਾਲੇ ਪੰਜ ਸ਼ੱਕੀ ਹਥਿਆਰਾਂ ਸਮੇਤ ਕਾਬੂ ਅਗਲੀ ਖ਼ਬਰ ਪੋਤਰੀ 'ਤੇ ਤਸ਼ੱਦਦ ਕਰਨ ਵਾਲੀ ਦੋਸ਼ੀ ਮਹਿਲਾ ਥਾਣੇਦਾਰ ਵਿਰੁੱਧ ਜੁਵੈਨਾਈਲ ਜਸਟਿਸ ਐਕਟ ਤਹਿਤ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।