29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਧਰਮਵੀਰ ਸਿੰਘ ਦੀ ਭਾਰਤੀ ਆਈਸ ਸਕੇਟਿੰਗ ਹਾਕੀ ਟੀਮ ਲਈ ਚੋਣ ਹੋਈ

ਅਜੀਤ ਡੈਸਕ 18-04-2026
ਗਿੱਦੜਬਾਹਾ, 17 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ) -ਗਿੱਦੜਬਾਹਾ ਦੇ ਜੰਮਪਲ ਧਰਮਵੀਰ ਸਿੰਘ ਸੁਪੁੱਤਰ ਗੁਰਸੇਵਕ ਸਿੰਘ ਦੀ ਭਾਰਤੀ ਆਈਸ ਸਕੇਟਿੰਗ ਹਾਕੀ ਦੀ ਖੇਲੋ ਇੰਡੀਆ ਟੀਮ ਲਈ ਚੋਣ ਹੋ ਗਈ | ਇਸ ਚੋਣ ਨਾਲ ਧਰਮਵੀਰ ਸਿੰਘ ਦੇ ਸਕੂਲ ਓਰੇਕਲ ਇੰਟਰਨੈਸ਼ਨਲ ਸਕੂਲ, ਪਰਿਵਾਰ ਅਤੇ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਜਾਣਕਾਰੀ ਦਿੰਦੇ ਹੋਏ ਧਰਮਵੀਰ ਸਿੰਘ ਦੇ ਦਾਦਾ ਰਾਜਵੀਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਭਾਰਤੀ ਆਈਸ ਸਕੇਟਿੰਗ ਹਾਕੀ ਟੀਮ ਲਈ ਉਨ੍ਹਾਂ ਦੇ ਪੋਤਰੇ ਦੀ ਚੋਣ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਇਸ ਚੋਣ ਲਈ ਧਰਮਵੀਰ ਦੀ ਅਣਥੱਕ ਮਿਹਨਤ, ਉਸ ਦੀ ਕੋਚ ਮੈਡਮ ਸੋਨਾਲੀ, ਸਕੂਲ ਦਾ ਸਹਿਯੋਗ ਤੇ ਉਸ ਦੀ ਮਾਤਾ ਰਮਨਦੀਪ ਕੌਰ ਦਾ ਵੀ ਪੂਰਾ ਸਮਰਪਨ ਹੈ, ਜਿਸ ਦੇ ਨਤੀਜੇ ਵਜੋਂ ਧਰਮਵੀਰ ਸਿੰਘ ਮੈਂਬਰ ਵਜੋਂ ਲੇਹ ਲੱਦਾਖ ਵਿਖੇ ਭਾਰਤ ਦੀ ਪ੍ਰਤੀਨਿਧਤਾ ਕਰਦਾ ਨਜ਼ਰ ਆਵੇਗਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਧਰਮਵੀਰ ਇਟਲੀ ਵਿਚ ਹੋਏ ਸਕੇਟਿੰਗ ਹਾਕੀ ਟੂਰਨਾਮੈਂਟ 'ਚ ਭਾਰਤੀ ਟੀਮ ਵਿਚ ਆਪਣੇ ਜੌਹਰ ਦਿਖਾ ਚੁੱਕਾ ਹੈ | ਧਰਮਵੀਰ ਸਿੰਘ ਪੰਜਾਬ ਦੇ ਗਿਣੇ-ਚੁਣੇ ਖਿਡਾਰੀਆਂ ਵਿਚੋਂ ਇਕ ਹੈ, ਜਿਸ ਦੀ ਭਾਰਤੀ ਟੀਮ ਵਿਚ ਚੋਣ ਹੋਈ ਹੈ |
ਪਿਛਲੀ ਖ਼ਬਰ ਵਿਧਾਇਕ ਡਿੰਪੀ ਢਿੱਲੋਂ ਵਲੋਂ ਦੋਦਾ ਵਿਖੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਅਗਲੀ ਖ਼ਬਰ ਸ਼ਰਨਜੀਤ ਸੰਧੂ ਬਲਾਕ ਕਾਂਗਰਸ ਕਮੇਟੀ (ਦਿਹਾਤੀ) ਸ੍ਰੀ ਮੁਕਤਸਰ ਸਾਹਿਬ ਦੇ ਮੁੜ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।