11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਾਹਿਤ ਸਭਾ ਕੋਟਕਪੂਰਾ ਦੀ ਇਕੱਤਰਤਾ

ਅਜੀਤ ਡੈਸਕ 13-04-2026
ਕੋਟਕਪੂਰਾ, 12 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਸਾਹਿਤ ਸਭਾ ਕੋਟਕਪੂਰਾ ਦੀ ਮਹੀਨਾਵਾਰ ਇਕੱਤਰਤਾ ਸੰਗਮ ਪੈਲੇਸ ਕੋਟਕਪੂਰਾ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੈਂਬਰ ਜੰਗਪਾਲ ਸਿੰਘ ਬਰਾੜ ਨੇ ਕੀਤੀ | ਮੀਟਿੰਗ ਦੇ ਸ਼ੁਰੂ 'ਚ ਰਾਜਸੀ ਮੁੱਦਿਆਂ ਬਾਰੇ ਜਿਵੇਂ ਕਿ ਇਰਾਨ ਅਮਰੀਕਾ ਜੰਗ ਬਾਰੇ ਚਰਚਾ ਹੋਈ | ਉਪਰੰਤ ਰਚਨਾਵਾਂ ਦਾ ਦੌਰ ਚੱਲਿਆ | ਇਸ 'ਚ ਜੰਗਪਾਲ ਸਿੰਘ ਬਰਾੜ ਨੇ ਆਪਣੀ ਆਪ ਬੀਤੀ 'ਮਰੇ ਬਿਨ੍ਹਾਂ ਸਵਰਗ ਨਹੀਂ' ਤੇ 'ਬਿਮਾਰੀ ਬਿਨ੍ਹਾਂ ਹਸਪਤਾਲ ਨਹੀਂ ਦੇਖਿਆ ਜਾਂਦਾ' | ਉਪਰੰਤ ਲਾਲੀ ਟਿੱਬੇ ਹਰੀਨੌਂ ਨੇ ਆਪਣੀ ਗ਼ਜ਼ਲ 'ਗੁਰੂ ਗ੍ਰੰਥ ਕੁਰਾਨ ਤੇ ਗੀਤਾ' ਪੇਸ਼ ਕੀਤੀ | ਜੋਬਨ ਭੈਰੋਂਭੱਟੀ ਨੇ ਆਪਣੀ ਖੁੱਲ੍ਹੀ ਕਵਿਤਾ 'ਇਹ ਗੱਲ ਪੱਕੀ ਹੈ' ਪੇਸ਼ ਕੀਤੀ | ਗਗਨਦੀਪ ਸਾਵਲ ਨੇ ਆਪਣੀ ਗ਼ਜ਼ਲ 'ਤੂੰ ਬੇਸ਼ਮਾਰਾਂ ਆਵੀਂ' , ਗੁਰਪਿਆਰ ਹਰੀਨੌ ਨੇ 'ਬੰਦਾ ਤਾਂ ਕਿਤੇ ਗਿਆ ਨਹੀਂ', ਰਾਜਬੀਰ ਮੱਤਾ ਨੇ 'ਕੌਣ ਇਬਾਰਤ ਲਿਖਦਾ ਹੈ', ਬਲਜਿੰਦਰ ਭਾਰਤੀ ਨੇ ਦੋ ਗ਼ਜ਼ਲਾਂ 'ਖਿਜਾ ਝੋਲੀ ਵਿਚ ਮੇਰੀ' ਤੇ 'ਮੈਂ ਚਾਂਦ ਕਾ ਟੁਕੜਾ ਨਹੀਂ' ਸੁਣਾਈਆਂ | ਇਸ ਮੌਕੇ ਐਡਵੋਕੇਟ ਗੁਰਮੀਤ ਸਿੰਘ ਚਾਨਾ ਨੇ ਆਪਣੀਆਂ ਅੰਗਰੇਜੀ ਕਾਵਿ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਕਵਿਤਾਵਾਂ ਸੁਣਾਈਆਂ | ਸਭਾ ਦੇ ਪ੍ਰਧਾਨ ਕੁਲਦੀਪ ਮਾਣੂਕੇ ਨੇ ਮਿੰਨੀ ਕਹਾਣੀ 'ਚੰਗੀ ਚੀਜ਼' ਸੁਣਾਈ |
ਰਚਨਾਵਾਂ ਦੇ ਦੌਰ ਦੌਰਾਨ ਸੁਰਿੰਦਰ ਸਿੰਘ ਤੇ ਮੇਘਰਾਜ ਸ਼ਰਮਾ ਨੇ ਚਰਚਾ ਵਿਚ ਭਾਗ ਲਿਆ | ਇਸ ਦੌਰਾਨ ਐਡਵੋਕੇਟ ਗੁਰਮੀਤ ਸਿੰਘ ਚਾਨਾ ਨੇ ਆਪਣੀ ਅੰਗਰੇਜ਼ੀ ਕਿਤਾਬ 'ਮਿਸ ਫਰੈਲਿਟੀ' ਸਭਾ ਦੇ ਸਮੂਹ ਮੈਂਬਰਾਂ ਨੂੰ ਭੇਟ ਕੀਤੀ |
ਪਿਛਲੀ ਖ਼ਬਰ ਭੁਪਿੰਦਰ ਸਿੰਘ ਲਾਲੀ ਬਾਦਲ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।