25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਮੱਸਿਆਵਾਂ ਸੰਬੰਧੀ ਪੈਨਸ਼ਨਰਾਂ ਵਲੋਂ ਰੋਸ ਰੈਲੀ

ਅਜੀਤ ਡੈਸਕ 11-04-2026
ਕੋਟਕਪੂਰਾ, 10 ਅਪ੍ਰੈਲ (ਮੋਹਰ ਸਿੰਘ ਗਿੱਲ)-ਪੈਨਸ਼ਨਰਾਂ ਦੀ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਕੋਟਕਪੂਰਾ ਵਿਖੇ ਮੁਕਤਸਰ ਰੋਡ ਵਿਖੇ ਕੀਤੀ ਗਈ, ਜਿਸ 'ਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਭੈਣਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਮੁੱਖ ਤੌਰ 'ਤੇ ਅਪ੍ਰੈਲ ਮਹੀਨੇ ਵਿਚ ਜੋ ਲਾਈਵ ਸਰਟੀਫਿਕੇਟ ਦੇਣੇ ਹੁੰਦੇ ਹਨ | ਅੱਗੇ ਭਾਵੇਂ ਲਾਈਵ ਸਰਟੀਫਿਕੇਟ ਮਹਿਕਮੇ ਵਲੋਂ ਮਨਜ਼ੂਸ਼ੁਦਾ ਫਾਰਮ ਭਰੇ ਜਾਂਦੇ ਸਨ | ਪਰ ਇਸ ਵਾਰ ਮੈਨੇਜਮੈਂਟ ਅਤੇ ਸਰਕਾਰ ਵਲੋਂ ਇਹ ਫਾਰਮੇ ਡਿਜੀਟਲ ਤਰੀਕੇ ਨਾਲ ਆਨਲਾਈਨ ਕਰਵਾਉਣ ਦੇ ਫੁਰਮਾਨ ਜਾਰੀ ਕੀਤਾ ਗਿਆ ਹੈ | ਜਥੇਬੰਦੀ ਵਲੋਂ ਇਸ ਦਾ ਪੁਰਜ਼ੋਰ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਹੈ, ਕਿਉਂਕਿ ਬਹੁਤੇ ਪੈਨਸ਼ਨਰ ਵਡੇਰੀ ਉਮਰ ਅਤੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਭਰਨ ਵਿਚ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ |
ਇਸ ਤੋਂ ਅੱਗੇ ਕੁਝ ਪੈਨਸ਼ਨਰ ਘਰਾਂ ਅੰਦਰ ਵੱਡੀ ਬਿਮਾਰੀ ਦੇ ਮਰੀਜ਼ ਹਨ ਅਤੇ ਚੱਲ ਫਿਰ ਵੀ ਨਹੀਂ ਸਕਦੇ | ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਕੋਟਕਪੂਰਾ ਨੂੰ ਮਿਲ ਕੇ ਜਾਣਕਾਰੀ ਸਾਂਝੀ ਕੀਤੀ | ਐਕਸੀਅਨ ਵਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਲਾਈਵ ਸਰਟੀਫਿਕੇਟ ਭਰਨ ਵਿਚ ਉਨ੍ਹਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ | ਫ਼ੈਸਲੇ ਦੇ ਵਿਰੋਧ ਵਿਚ ਪੈਨਸ਼ਨਰਾਂ ਵਲੋਂ ਰੋਸ ਰੈਲੀ ਵੀ ਕੀਤੀ ਗਈ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਕਿ ਅਜਿਹੇ ਫ਼ੈਸਲੇ ਰੱਦ ਕਰਕੇ ਪਹਿਲਾਂ ਵਾਲੀ ਵਿਧੀ ਅਨੁਸਾਰ ਹੀ ਲਾਈਵ ਸਰਟੀਫ਼ਿਕੇਟ ਭਰਵਾਏ ਜਾਣ | ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਸੁਖਮੰਦਰ ਸਿੰਘ ਕਮੇਟੀ ਮੈਂਬਰ, ਦਰਸ਼ਨ ਸਿੰਘ ਸਰਾਵਾਂ, ਸੁਰਿੰਦਰ ਸਿੰਘ ਸਰਕਲ ਸਕੱਤਰ ਅਤੇ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ, ਜਦ ਕਿ ਪੂਰਨ ਸਿੰਘ ਨੇ ਸਟੇਜ ਸਕੱਤਰ ਵਲੋਂ ਡਿਊਟੀ ਨਿਭਾਈ | ਅੰਤ 'ਚ ਦਰਸ਼ਨ ਕੁਮਾਰ ਬਾਵਾ ਪ੍ਰਧਾਨ ਨੇ ਮੈਨੇਜਮੈਂਟ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਸਾਰੇ ਭੈਣਾਂ-ਭਰਾਵਾਂ ਦਾ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਅਜਿਹੇ ਫ਼ੈਸਲੇ ਕਰਨ ਸਮੇਂ ਜਥੇਬੰਦੀਆਂ ਨੂੰ ਭਰੋਸੇ ਵਿਚ ਲਿਆਇਆ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਵਲੋਂ ਧਰਨਾ ਅਗਲੀ ਖ਼ਬਰ ਰਾਜ ਭੁਪਿੰਦਰ ਸਿੰਘ ਖੰਗੂੜਾ ਪਿੰਡ ਇਸਲਾਮ ਵਾਲਾ ਨਮਿਤ ਅੰਤਿਮ ਅਰਦਾਸ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।