ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਨਰਿੰਦਰ ਸਿੰਘ ਮਾਈਟੀ ਦਿੱਲੀ ਤੋਂ ਕਾਠਮੰਡੂ ਤੱਕ ਦੀ 1100 ਕਿੱਲੋਮੀਟਰ ਸੋਲੋ ਰਾਈਡ ਕਰਕੇ ਵਾਪਸ ਸ੍ਰੀ ਮੁਕਤਸਰ ਸਾਹਿਬ ਪਰਤੇ ਹਨ | ਇਸ ਮੌਕੇ ਉਨ੍ਹਾਂ ਦਾ ਆਪਣੇ ਜੱਦੀ ਸ਼ਹਿਰ ਵਾਪਸ ਪਰਤਣ 'ਤੇ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਚੇਅਰਮੈਨ ਕੋਆਪ੍ਰੇਟਿਵ ਬੈਂਕ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ, ਹਰਸੁਨੀਤ ਸਿੰਘ ਲੱਖੇਵਾਲੀ, ਦੀਪਕ ਗਰਗ ਸੰਸਥਾਪਕ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਮੋਨੂੰ ਧਵਨ, ਰਿੰਕੂ ਛਾਬੜਾ, ਹਰਮਨਦੀਪ ਸਿੰਘ, ਮਨੋਜ ਚੋਪੜਾ, ਰਮਨਦੀਪ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ |