ਬਾਜਾਖਾਨਾ, 31 ਮਾਰਚ (ਜਗਦੀਪ ਸਿੰਘ ਗਿੱਲ)-ਸ਼ੇਖ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਵਿਖੇ ਸਾਲਾਨਾ ਨਤੀਜੇ ਐਲਾਨੇ ਗਏ | ਸਕੂਲ ਦੀਆਂ ਸਾਰੀਆਂ ਜਮਾਤਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਲਾਨਾ ਸਮਾਗਮ ਦੀ ਅਗਵਾਈ ਪਿ੍ੰਸੀਪਲ ਸਤਵਿੰਦਰ ਪਾਲ ਕÏਰ, ਐਮ.ਡੀ. ਮਨਿੰਦਰ ਸਿੰਘ ਤੇ ਕੋਆਰਡੀਨੇਟਰ ਨਵਰੀਤ ਸਿੰਘ ਮਨੀ ਵਲੋਂ ਕੀਤੀ ਗਈ¢ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ ¢ ਸਕੂਲ ਵਲੋਂ ਆਉਣ ਵਾਲੇ ਸਮੇਂ 'ਚ ਨਵੀਂ ਤਕਨੀਕ ਦੇ ਤਹਿਤ ਏ.ਆਈ ਆਧਾਰਿਤ ਰੋਬੋਟਿਕਸ ਲੈਬ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਵੀ ਕੀਤਾ ਗਿਆ¢ ਇਸ ਮÏਕੇ ਇਕ ਏ.ਆਈ ਪ੍ਰਦਰਸ਼ਨੀ ਵੀ ਲਗਾਈ ਗਈ | ਜਿਸ 'ਚ ਵਿਦਿਆਰਥੀਆਂ ਤੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ¢ ਸਮਾਗਮ ਦÏਰਾਨ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਸਤਵਿੰਦਰ ਪਾਲ ਕÏਰ, ਐਮ.ਡੀ. ਮਨਿੰਦਰ ਸਿੰਘ ਅਤੇ ਕੋਆਰਡੀਨੇਟਰ ਨਵਰੀਤ ਸਿੰਘ ਮਨੀ ਵਲੋਂ ਕੀਤੀ ਗਈ ¢ ਸਟੇਜ ਸੰਚਾਲਨ ਕੁਲਜੀਤ ਕÏਰ ਕੰਪਿਊਟਰ ਟੀਚਰ, ਸੀਮਾ ਅਤੇ ਅੰਮਿ੍ਤਪਾਲ ਸਿੰਘ ਵਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ¢ ਅੰਤ 'ਚ ਪਿ੍ੰਸੀਪਲ ਸਤਵਿੰਦਰ ਪਾਲ ਕÏਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਉੱਚਾਈਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ¢ ਇਸ ਮÏਕੇ ਪਿ੍ੰਸੀਪਲ ਸਤਵਿੰਦਰ ਪਾਲ ਕÏਰ, ਐਮ.ਡੀ. ਮਨਿੰਦਰ ਸਿੰਘ, ਕੋਆਰਡੀਨੇਟਰ ਨਵਰੀਤ ਸਿੰਘ, ਸੀਮਾ ਰਾਣੀ, ਪੂਜਾ, ਕਮਲਜੀਤ ਕÏਰ, ਸੁਖਪ੍ਰੀਤ, ਅਰਸ਼ਦੀਪ ਸਿੰਘ, ਪਿ੍ੰਸ ਕੁਮਾਰ, ਜਸਪਾਲ ਕÏਰ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |