22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਿਸਾਨਾਂ ਦਾ ਲੈਂਡ ਮਾਰਗੇਜ ਬੈਂਕ ਦੇ ਬਾਹਰ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ

ਅਜੀਤ ਡੈਸਕ 01-04-2026
ਫ਼ਰੀਦਕੋਟ, 31 ਮਾਰਚ (ਜਸਵੰਤ ਸਿੰਘ ਪੁਰਬਾ)-ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਦੋ ਕਿਸਾਨ ਨੂੰ ਭਰਾਵਾਂ ਵਲੋਂ ਕੀਤੀ ਗਈ ਆਤਮ ਹੱਤਿਆ ਤੋਂ ਬਾਅਦ ਕਿਤੇ ਨਾ ਕਿਤੇ ਇਹ ਮਸਲਾ ਗੰਭੀਰ ਬਣਦਾ ਜਾ ਰਿਹਾ | ਜਿੱਥੇ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਵਿਕਾਸ ਬੈਂਕਾਂ ਦੇ ਬਾਹਰ ਪੰਜਾਬ ਭਰ ਅੰਦਰ ਧਰਨੇ ਦਿੱਤੇ ਗਏ, ਉੱਥੇ ਫ਼ਰੀਦਕੋਟ ਦੇ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਧਰਨਾ ਦਿੱਤਾ ਜਾ ਰਿਹਾ | ਅੱਜ ਇਹ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ ਜਿਥੇ ਅੱਜ ਕਿਸਾਨ ਆਗੂਆਂ ਤੇ ਬੈਂਕ ਅਧਿਕਾਰੀਆਂ ਦੇ ਵਿਚ ਕਈ ਵਾਰ ਗੱਲਬਾਤ ਦਾ ਦੌਰ ਚੱਲਿਆ | ਬੈਂਕ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਨੂੰ ਆਪਣੀਆਂ ਮੰਗਾਂ ਲਿਖਤ ਰੂਪ ਵਿਚ ਦੇਣ ਦੀ ਗੱਲ ਕਹੀ ਤਾਂ ਜੋ ਆਪਣੇ ਉੱਚ ਅਧਿਕਾਰੀਆਂ ਤੱਕ ਇਹ ਮੰਗਾਂ ਨੂੰ ਪਹੁੰਚਾ ਸਕਣ | ਉਧਰ ਕਿਸਾਨ ਆਗੂ ਇਸ ਗੱਲ ਨੂੰ ਲੈ ਕੇ ਬਜ਼ਿਦ ਹਨ ਕਿ ਕਰਜ਼ੇ ਲੈਣ ਸਮੇਂ ਕਿਸਾਨਾਂ ਤੋਂ ਲਏ ਗਏ ਚੈੱਕ ਉਨ੍ਹਾਂ ਨੂੰ ਵਾਪਸ ਕੀਤੇ ਜਾਣ ਅਤੇ ਅੱਗੇ ਤੋਂ ਵੀ ਕਰਜ਼ ਦੇਣ ਸਮੇਂ ਉਨ੍ਹਾਂ ਤੋਂ ਚੈੱਕ ਨਾ ਲਏ ਜਾਣ ਅਤੇ ਵਨ ਟਾਈਮ ਸੈਟਲਮੈਂਟ ਰਾਹੀਂ ਕਰਜ਼ੇ ਦੀ ਰਕਮ ਲਈ ਜਾਵੇ ਅਤੇ ਬਾਅਦ ਵਿਚ ਕਿਸੇ ਕਿਸਮ ਦਾ ਵਾਧੂ ਖਰਚਾ ਜਾਂ ਆਡਿਟ ਦਾ ਬਹਾਨਾ ਲਗਾ ਕਿਸਾਨਾਂ ਦੇ ਖਾਤੇ ਵਿਚ ਮੁੜ ਦੁਬਾਰਾ ਹੋਰ ਰਕਮ ਨਾ ਵਸੁਲੀ ਜਾਵੇ | ਉਨ੍ਹਾਂ ਕਿਹਾ ਕਿ ਅੱਜ ਬੈਂਕ ਅਧਿਕਾਰੀਆਂ ਨੇ ਖੁਦ ਮੰਨਿਆ ਕਿ ਕਰਜ਼ੇ ਸਮੇਂ ਕਿਸਾਨਾਂ ਤੋਂ ਚੈੱਕ ਲਏ ਜਾਂਦੇ ਹਨ ਜਿਸ ਨਾਲ ਇਹ ਸਾਫ ਹੁੰਦਾ ਹੈ ਕਿ ਕਿਤੇ ਨਾ ਕਿਤੇ ਬੈਂਕ ਅਧਿਕਾਰੀ ਕਿਸਾਨਾਂ ਨੂੰ ਕਿਸੇ ਵੇਲੇ ਵੀ ਕਾਨੂੰਨੀ ਪ੍ਰਕਿਰਿਆ ਵਿਚ ਉਲਝਾ ਸਕਦੇ ਹਨ | ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕਰਜ਼ ਲੈਣ ਸਮੇਂ ਕਿਸਾਨਾਂ ਤੋਂ ਚੈੱਕ ਨਾ ਲਏ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਕਿਸਾਨ ਆਗੂ ਇਸ ਧਰਨੇ ਵਿਚ ਆਪਣੀ ਸ਼ਮੂਲੀਅਤ ਕਰਨਗੇ ਅਤੇ ਉਨ੍ਹਾਂ ਨਾਲ ਸਾਰੀ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਵੀ ਫ਼ੈਸਲਾ ਲਿਆ ਜਾਵੇਗਾ ਉਸ ਤਰੀਕੇ ਦੇ ਨਾਲ ਧਰਨੇ ਦੀ ਅਗਲੀ ਰੂਪਰੇਖਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਬੈਂਕ ਦੇ ਉੱਚ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦੇ ਤਾਂ ਇਹ ਧਰਨਾ ਪੰਜਾਬ ਪੱਧਰ ਦਾ ਫ਼ਰੀਦਕੋਟ ਵਿਚ ਜਾਰੀ ਰਹੇਗਾ |
ਪਿਛਲੀ ਖ਼ਬਰ ਟਰੈਕਟਰ-ਟਰਾਲੀ ਨਾਲ ਐਕਟਿਵਾ ਟਕਰਾਉਣ 'ਤੇ ਭੈਣ ਭਰਾ ਦੀ ਮੌਤ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।