14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਾਦਿਕ ਇਲਾਕੇ 'ਚ ਪੱਕੀ ਹਾੜ੍ਹੀ ਦੀ ਫ਼ਸਲ ਦੀ ਸੁਰੱਖਿਆ ਲਈ ਫ਼ਾਇਰ ਬਿ੍ਗੇਡ ਗੱਡੀ ਦੀ ਵਿਸ਼ੇਸ਼ ਲੋੜ

ਅਜੀਤ ਡੈਸਕ 31-03-2026
ਸਾਦਿਕ, 30 ਮਾਰਚ (ਗੁਰਭੇਜ ਸਿੰਘ ਚੌਹਾਨ)-ਜੇਕਰ ਮੌਸਮ ਠੀਕ ਰਿਹਾ ਤਾਂ ਇਕ ਹਫ਼ਤੇ ਤੱਕ ਸਾਦਿਕ ਇਲਾਕੇ ਵਿਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣੀ ਹੈ ਅਤੇ ਇਸ ਦੇ ਨਾਲ-ਨਾਲ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਣਾ ਹੈ | ਜਦੋਂ ਹਾੜ੍ਹੀ ਦੀ ਫ਼ਸਲ ਪੱਕੀ ਹੁੰਦੀ ਹੈ ਤਾਂ ਇਸ ਦੌਰਾਨ ਅਚਾਨਕ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ | ਇਸ ਦਾ ਕਾਰਨ ਭਾਵੇਂ ਬਿਜਲੀ ਦਾ ਸ਼ਾਰਟ ਸਰਕਟ ਹੋਵੇ, ਭਾਵੇਂ ਕੰਬਾਈਨ ਤੋਂ ਜਾਂ ਤੂੜੀ ਬਣਾਉਣ ਵਾਲੀ ਮਸ਼ੀਨ ਤੋਂ ਵੀ ਥੋੜ੍ਹਾ ਸੰਲਾਭਿਆ ਨਾੜ ਕਟਰ ਦੇ ਨਾਲ ਵਲਕੇ ਚੰਗਿਆੜੀ ਪੈਦਾ ਕਰ ਦਿੰਦਾ ਹੈ ਅਤੇ ਅੱਗ ਭੜਕ ਪੈਂਦੀ ਹੈ | ਜਿਸ 'ਤੇ ਕਾਬੂ ਪਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ | ਜਦ ਤੱਕ ਆਸਪਾਸ ਦੇ ਸ਼ਹਿਰਾਂ ਤੋਂ ਫ਼ਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚਦੀਆਂ ਹਨ ਤਦ ਤੱਕ ਕਈ ਕਈ ਏਕੜ ਫ਼ਸਲ ਸੜਕੇ ਸਵਾਹ ਹੋ ਜਾਂਦੀ ਹੈ ਅਤੇ ਕਿਸਾਨ ਦੀ ਛੇ ਮਹੀਨੇ ਦੀ ਮਿਹਨਤ ਰਾਖ ਹੋ ਜਾਂਦੀ ਹੈ | ਜਿਸ ਫ਼ਸਲ ਤੇ ਕਿਸਾਨ ਪਰਿਵਾਰ ਨੇ ਕਈ ਆਸਾਂ ਰੱਖੀਆਂ ਹੁੰਦੀਆਂ ਹਨ, ਉਨ੍ਹਾਂ ਆਸਾਂ ਦਾ ਮਿੱਟੀ ਵਿਚ ਮਿਲ ਜਾਣਾ ਬੜਾ ਦੁਖਦਾਈ ਹੁੰਦਾ ਹੈ | ਜੇਕਰ ਅਜਿਹੇ ਖਤਰਿਆਂ ਤੋਂ ਪਹਿਲਾਂ ਹੀ ਸੁਚੇਤ ਹੋਇਆ ਜਾਵੇ ਅਤੇ ਅਜਿਹੀਆਂ ਮਾੜੀਆਂ ਘਟਨਾਵਾਂ ਨੂੰ ਰੋਕਣ ਦਾ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਵੇ ਤਾਂ ਅਜਿਹੀ ਅਣਹੋਣੀ ਵਾਪਰਨ ਨੂੰ ਠੱਲ੍ਹ ਪੈ ਸਕਦੀ ਹੈ | ਇਸ ਸਬੰਧੀ ਇਲਾਕਾ ਸਾਦਿਕ ਦੇ ਕਿਸਾਨਾਂ ਵਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸਾਦਿਕ ਦੀ ਦਾਣਾ ਮੰਡੀ ਵਿਚ ਬਹੁਤ ਖੁੱਲ੍ਹੀ ਜਗ੍ਹਾ ਹੈ | ਇੱਥੇ ਪ੍ਰਸ਼ਾਸਨ ਵਲੋਂ ਘੱਟੋ ਘੱਟ ਦੋ ਫ਼ਾਇਰ ਬਿ੍ਗੇਡ ਦੀਆਂ ਗੱਡੀਆਂ ਪੱਕੇ ਤੌਰ 'ਤੇ ਭੇਜੀਆਂ ਜਾਣ ਜੋ 24 ਘੰਟੇ ਅਲਰਟ 'ਤੇ ਰਹਿਣ ਅਤੇ ਅਜਿਹੀ ਘਟਨਾ ਦੀ ਸੂਚਨਾਂ ਮਿਲਦਿਆਂ ਹੀ ਤੁਰੰਤ ਮੌਕੇ 'ਤੇ ਪਹੁੰਚਣ ਦੇ ਸਮਰੱਥ ਹੋਣ ਕਿਉਂ ਕਿ ਸਾਦਿਕ ਦੇ ਆਲੇ ਦੁਆਲੇ 40 ਦੇ ਲਗਪਗ ਪਿੰਡ ਹਨ | ਜਿਸ ਕਰਕੇ ਕਈ ਹਜ਼ਾਰ ਏਕੜ ਕਣਕ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀ ਸੁਰੱਖਿਆ ਲਈ ਨੇੜੇ ਤੋਂ ਪ੍ਰਬੰਧ ਕਰਨੇ ਜ਼ਰੂਰੀ ਹਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਬਣਾਉਣ ਲਈ ਤਤਪਰ-ਸਰਪੰਚ ਅਗਲੀ ਖ਼ਬਰ ਸਹਾਇਕ ਪੋ੍ਰਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਵਲੋਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਘਿਰਾਓ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।