14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜਲਦੀ ਸ਼ੁਰੂ ਹੋਵੇਗਾ ਅੰਡਰਬਿ੍ਜ ਤੇ ਓਵਰਬਿ੍ਜ ਦਾ ਕੰਮ-ਪਿ੍ਤਪਾਲ ਸ਼ਰਮਾ

ਅਜੀਤ ਡੈਸਕ 31-03-2026
ਗਿੱਦੜਬਾਹਾ, 30 ਮਾਰਚ (ਸ਼ਿਵਰਾਜ ਸਿੰਘ ਬਰਾੜ)-ਕੇਂਦਰ ਸਰਕਾਰ ਵਲੋਂ ਕਈ ਦਹਾਕਿਆਂ ਬਾਅਦ ਗਿੱਦੜਬਾਹਾ ਵਾਸੀਆਂ ਦੀ ਓਵਰਬਿ੍ਜ ਤੇ ਅੰਡਰਬਿ੍ਜ ਬਣਾਉਣ ਦੀ ਮੰਗ ਨੂੰ ਬੂਰ ਪੈਣ 'ਤੇ ਸ਼ਹਿਰ ਤੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਹੀ ਬਠਿੰਡਾ-ਸ੍ਰੀ ਗੰਗਾਨਗਰ ਰੇਲਵੇ ਲਾਈਨ ਨੇ ਗਿੱਦੜਬਾਹਾ ਸ਼ਹਿਰ ਤੇ ਗਿੱਦੜਬਾਹਾ ਪਿੰਡ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ | ਸਮੇਂ ਦੀਆਂ ਸਰਕਾਰਾਂ ਵਲੋਂ ਪਿੰਡ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਅਜੇ ਤੱਕ ਵੀ ਨਹੀਂ ਮਿਲ ਰਹੀਆਂ ਅਤੇ ਹਰ ਕੰਮਕਾਜ ਲਈ ਪਿੰਡ ਵਾਸੀਆਂ ਨੂੰ ਸ਼ਹਿਰ ਆਉਣ ਲਈ ਕੋਈ ਲਾਂਘਾ ਵੀ ਨਹੀਂ ਹੈ | ਪਿਉਰੀ ਰੋਡ ਵਾਲੇ ਫਾਟਕ ਤੇ ਲੰਬੀ ਰੋਡ ਵਾਲੇ ਫਾਟਕ ਰਾਹੀਂ ਹੀ ਪਿੰਡ ਵਾਸੀ ਸ਼ਹਿਰ ਜਾਂਦੇ ਸਨ ਜਾਂ ਫ਼ਿਰ ਰੇਲਵੇ ਲਾਈਨ ਨੂੰ ਪੈਦਲ ਪਾਰ ਕਰਦੇ ਸਨ | ਪਿੰਡ ਵਾਸੀਆਂ ਵਲੋਂ ਸਮੇਂ-ਸਮੇਂ 'ਤੇ ਰੇਲਵੇ ਲਾਈਨ 'ਤੇ ਓਵਰਬਿ੍ਜ ਤੇ ਅੰਡਰਬਿ੍ਜ ਦੀ ਮੰਗ ਉਠਦੀ ਰਹੀ | ਤਤਕਾਲੀਨ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਪਿੰਡ ਵਾਸੀਆਂ ਵਲੋਂ ਉਕਤ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਸੀ, ਜਿੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ | ਸ਼ਹਿਰ ਵਾਸੀਆਂ ਦੀ ਉਸ ਸਮੇਂ ਖ਼ੁਸ਼ੀ ਦੀ ਕੋਈ ਰੱਦ ਨਹੀਂ ਰਹੀ, ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋਂ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਐਲਾਨ ਕੀਤਾ ਕਿ ਗਿੱਦੜਬਾਹਾ ਵਿਖੇ ਜਲਦੀ ਹੀ ਅੰਡਰਬਿ੍ਜ ਤੇ ਓਵਰਬਿ੍ਜ ਬਣ ਰਿਹਾ ਹੈ | ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਤੇ ਭਾਜਪਾ ਆਗੂ ਪਿ੍ਤਪਾਲ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਗਿੱਦੜਬਾਹਾ ਵਾਸੀਆਂ ਲਈ ਕੀਤਾ ਗਿਆ ਵਾਅਦਾ ਪੂਰਾ ਕਰਦਿਆਂ 80 ਕਰੋੜ ਰੁਪਏ ਓਵਰਬਿ੍ਜ ਤੇ ਅੰਡਰਬਿ੍ਜ ਲਈ ਮਨਜ਼ੂਰ ਕੀਤੇ ਗਏ ਹਨ ਅਤੇ ਇਸ ਦਾ ਕਾਰਜ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ | ਗਿੱਦੜਬਾਹਾ ਤੋਂ ਭਾਜਪਾ ਦੇ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ, ਰੁਪਿੰਦਰ ਸਿੰਘ ਸਮਾਗ, ਨਛੱਤਰ ਸਿੰਘ, ਗੁਰਦੀਪ ਸਿੰਘ ਮਾਨ, ਵਿਜੇਪਾਲ ਸਿੰਘ, ਸਰਬਨ ਸਿੰਘ, ਗੁਰਮੀਤ ਸਿੰਘ, ਵਕੀਲ ਗੁਰਚਰਨ ਸਿੰਘ, ਵਕੀਲ ਸੁਖਚਰਨ ਸਿੰਘ, ਬਲਕਾਰ ਸਿੰਘ, ਰਮੇਸ਼ ਸਿੰਗਲਾ, ਰਵਿੰਦਰ ਜੈਨ, ਗੁਰਪਿਆਰ ਸਿੰਘ, ਹਰਜੀਤ ਸਿੰਘ, ਸੋਨੀ, ਸਤਨਾਮ ਸਿੰਘ, ਜੀਵਨ ਗਰਗ, ਗੁਰਤੇਜ ਸਿੰਘ, ਬੌਬੀ ਸਿੰਗਲਾ ਅਤੇ ਓਮ ਪ੍ਰਕਾਤ ਬਾਂਕਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ |
ਪਿਛਲੀ ਖ਼ਬਰ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ 'ਚੋਂ 11 ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਕਿਸਾਨਾਂ ਨੇ ਲੈਂਡ ਮਾਰਗੇਜ਼ ਬੈਂਕ ਅੱਗੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।