13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਆਪਣੇ ਵਾਹਨਾਂ ਦੇ ਕਾਗ਼ਜ਼ ਪੱਤਰ ਪੂਰੇ ਰੱਖੋ-ਚੌਂਕੀ ਇੰਚਾਰਜ ਭੁੱਲਰ <br/>

ਅਜੀਤ ਡੈਸਕ 28-03-2026
ਕਿਸ਼ਨਪੁਰਾ ਕਲਾਂ, 27 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਏ.ਐਸ.ਆਈ. ਬੂਟਾ ਸਿੰਘ ਭੁੱਲਰ ਚੌਂਕੀ ਇੰਚਾਰਜ ਕਿਸ਼ਨਪੁਰਾ ਕਲਾਂ ਨੇ ਪੁਲਿਸ ਪਾਰਟੀ ਸਮੇਤ ਅੱਜ ਕਿਸ਼ਨਪੁਰਾ ਕਲਾਂ ਤੋਂ ਲੁਧਿਆਣਾ, ਮੋਗਾ ਮੇਨ ਰੋਡ ਬੱਸ ਸਟੈਂਡ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ | ਚੌਂਕੀ ਇੰਚਾਰਜ ਬੂਟਾ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਾਹਨ ਚਾਲਕ ਆਪਣੇ ਵਾਹਨਾਂ ਦੇ ਕਾਗ਼ਜ਼ ਪੱਤਰ ਪੂਰੇ ਰੱਖਣ ਤਾਂ ਜੋ ਕਿਸੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ | ਉਨ੍ਹਾਂ ਇਸ ਮੌਕੇ ਮੋਟਰਸਾਈਕਲਾਂ ਸਕੂਟਰ, ਸਕੂਟਰੀਆਂ ਤੇ ਵਿਹਲੜ ਗੇੜੀਆਂ ਲਾਉਣ ਵਾਲੇ ਨੌਜਵਾਨਾਂ, ਜਿਨ੍ਹਾਂ ਨੇ ਮੋਟਰਸਾਈਕਲ ਤੇ ਡਰਾਉਣ ਧਮਕਾਉਣ ਵਾਲੇ ਹਾਰਨਾਂ ਤੇ ਪਟਾਕੇ ਪਾਉਣ ਵਾਲੇ ਯੰਤਰ ਲਵਾਏ ਹਨ, ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਬਾਜ ਆ ਜਾਣ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਖ਼ਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ | ਇਸ ਮੌਕੇ ਕੁਲਵੰਤ ਸਿੰਘ, ਰਾਜੂ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ 4 ਸਾਲਾਂ ਦੀ ਕਾਰਗੁਜ਼ਾਰੀ ਸੰਬੰਧੀ ਵਿਧਾਇਕ ਬਿਲਾਸਪੁਰ ਨੇ ਕੀਤਾ ਲੇਖਾ ਜੋਖਾ ਪੇਸ਼ <br/> ਅਗਲੀ ਖ਼ਬਰ ਕਹਾਣੀ ਸੰਗ੍ਰਹਿ 'ਤੇ ਵਿਚਾਰ ਗੋਸ਼ਟੀ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।