06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਾਬਾ ਬੰਦਾ ਬਹਾਦਰ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 24-01-2026
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ | ਕਾਲਜ ਦੇ ਬੀ. ਐੱਡ ਤੇ ਈ. ਟੀ. ਟੀ. ਦੇ ਸਮੂਹ ਵਿਦਿਆਰਥੀਆਂ ਵਲੋਂ ਲੋਕ-ਨਾਚ, ਗੀਤ ਤੇ ਹੋਰ ਵੀ ਗਤੀਵਿਧੀਆਂ ਕੀਤੀਆਂ ਗਈਆਂ | ਕਾਲਜ ਚੇਅਰਮੈਨ ਪੁਨੀਤਇੰਦਰ ਬਾਵਾ ਨੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਕਿ ਇਸ ਦਿਨ ਵਿੱਦਿਆ, ਸੰਗੀਤ ਤੇ ਕਲਾ ਦੀ ਦੇਵੀ ਮਾਂ ਸਰਸਵਤੀ ਦਾ ਜਨਮ ਹੋਇਆ ਸੀ ਤੇ ਇਸ ਤਰ੍ਹਾਂ ਆਪਣੇ ਲੋਕ ਬਸੰਤ ਪੰਚਮੀ ਨੂੰ ਸਰਸਵਤੀ ਪੂਜਾ ਵਜੋਂ ਮਨਾਉਂਦੇ ਹਨ | ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਰਮਨਦੀਪ ਕੌਰ ਨੇ ਖੋ-ਖੋ ਦੀ ਕੌਮੀ ਟੀਮ 'ਚ ਭਾਗ ਲੈ ਪਿੰਡ ਸਿਬੀਆਂ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬਸੰਤ ਪੰਚਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।