05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੜਤਾਲ ਖ਼ਤਮ ਕਰਨ ਸਮੇਂ ਮੇਅਰ ਪਦਮਜੀਤ ਮਹਿਤਾ ਨੂੰ ਮੰਗ-ਪੱਤਰ ਸੌਂਪਦੇ ਹੋਏ ਸਫ਼ਾਈ ਸੇਵਕ ਯੂਨੀਅਨ ਆਗੂ। ਹੜਤਾਲ ਖ਼ਤਮ, ਮੁੜ ਕੰਮ ’ਤੇ ਪਰਤੇ 1500 ਤੋਂ ਵੱਧ ਸਫ਼ਾਈ ਸੇਵਕ, ਸਫ਼ਾਈ ਦਾ ਕੰਮ ਸ਼ੁਰੂ ਸੰਦੀਪ ਸਿੰਘ ਸੰਨੀ ਬਰਾੜ ਦੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ’ਚ ਸਾਦਿਕ ਵਿਖੇ ਲੱਡੂ ਵੰਡੇ

ਸਾਦਿਕ, 4 ਅਗਸਤ (ਆਰ. ਐਸ.

ਭਾਜਪਾ ਵਲੋਂ ਸੰਦੀਪ ਸਿੰਘ ਸੰਨੀ ਬਰਾੜ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿਚ ਉਨ੍ਹਾਂ ਦੇ ਸਮੱਰਥਕ ਸਾਦਿਕ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ। ਤਸਵੀਰ: ਆਰ.ਐਸ.ਧੁੰਨਾ 05-08-2026
ਸਾਦਿਕ, 4 ਅਗਸਤ (ਆਰ.ਐਸ.ਧੁੰਨਾ)-ਭਾਰਤੀ ਜਨਤਾ ਪਾਰਟੀ ਵਲੋਂ ਸੰਦੀਪ ਸਿੰਘ ਸੰਨੀ ਬਰਾੜ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿਚ ਉਨ੍ਹਾਂ ਦੇ ਸਮੱਰਥਕਾਂ ਨੇ ਸਾਦਿਕ ਦੇ ਮੁੱਖ ਚੌਂਕ ਵਿਚ ਲੱਡੂ ਵੰਡੇ ਅਤੇ ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ ਅਤੇ ਭਾਜਪਾ ਦੀ ਸਰਕਾਰ ਬਣਨ ਨਾਲ ਹੀ ਪੰਜਾਬ ਦਾ ਵਧੇਰੇ ਵਿਕਾਸ ਹੋਵੇਗਾ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ’ਤੇ ਦੌੜੇਗਾ। ਆਗੂਆਂ ਨੇ ਭਾਜਪਾ ਜਿੰਦਾਬਾਦ ਅਤੇ ਸੰਨੀ ਬਰਾੜ ਜਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਹਰਚਰਨ ਸਿੰਘ ਸੰਧੂ ਅਰਾਈਆਂਵਾਲਾ ਸਾਬਕਾ ਸਰਪੰਚ, ਤਰਸੇਮ ਸਿੰਘ ਕਾਨਿਆਂਵਾਲੀ, ਗੁਰਜਿੰਦਰ ਸਿੰਘ ਕਿੰਗਰਾ, ਤਰਸੇਮ ਸਿੰਘ ਦੀਪ ਸਿੰਘ ਵਾਲਾ, ਗੁਲਾਬ ਸਿੰਘ ਦੀਪ ਸਿੰਘ ਵਾਲਾ, ਅਮਰ ਸਿੰਘ ਘੁਗਿਆਣਾ, ਕਮਲ ਚੱਠਾ, ਗੁਰਮੇਲ ਸਿੰਘ ਪਿੰਡੀ ਬਲੋਚਾਂ, ਮਨਪ੍ਰੀਤ ਸਿੰਘ, ਬਲਤੇਜ ਸਿੰਘ ਘੋਨੀਵਾਲਾ, ਗੋਰਾ ਮੁਮਾਰਾ, ਲੱਖਾ ਖਹਿਰਾ ਅਤੇ ਪਰਮਜੀਤ ਪੰਮਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੀਰੀ ਪੀਰੀ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾਂ ਸੁਆਗਤ ਘੱਟੋ ਘੱਟ ਤਿੰਨ ਬੱਚੇ ਪੈਦਾ ਕਰੋ - ਜਥੇਦਾਰ ਸ੍ਰੀ ਅਕਾਲ ਤਖਤ ਸਾ... ਅਗਲੀ ਖ਼ਬਰ ਵੈਸ਼ਨੋ ਦੁਰਗਾ ਭਜਨ ਮੰਡਲੀ ਵਲੋਂ ਝੰਡਾ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।