05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਆਨਲਾਈਨ ਕੰਮ ਦਾ ਬਾਈਕਾਟ

ਦੋਦਾ, 4 ਅਗਸਤ (ਰਵੀਪਾਲ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵਲੋਂ ਕੀਤੇ ਆਨਲਾਇਨ ਕੰਮਾਂ ਦੇ ਬਾਈਕਾਟ ਅਨੁਸਾਰ ਅੱਜ ਬਲਾਕ ਦੋਦਾ ਦੀਆਂ ਏ. ਐਨ.

ਮਾਊਂਟ ਲਿਟਰਾ ਜ਼ੀ ਸਕੂਲ ’ਚ ਨਵੇਂ ਆਏ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਦਾ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ ਤੇ ਹੋਰ। ਅਜੀਤ ਤਸਵੀਰ 05-08-2026
ਦੋਦਾ, 4 ਅਗਸਤ (ਰਵੀਪਾਲ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵਲੋਂ ਕੀਤੇ ਆਨਲਾਇਨ ਕੰਮਾਂ ਦੇ ਬਾਈਕਾਟ ਅਨੁਸਾਰ ਅੱਜ ਬਲਾਕ ਦੋਦਾ ਦੀਆਂ ਏ.ਐਨ.ਐਮ. ਵਲੋਂ ਯੂ-ਵਿਨ ਐਪ ਅਤੇ ਖ਼ਾਲੀ ਸਬ-ਸੈਂਟਰਾਂ ’ਤੇ ਲਗਾਈਆਂ ਵਾਧੂ ਡਿਊਟੀਆਂ ਦਾ ਬਾਈਕਾਟ ਕੀਤਾ ਗਿਆ। ਯੂਨੀਅਨ ਵਲੋਂ ਡਾ. ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਦੋਦਾ ਨੂੰ ਲਿਖਤੀ ਰੂਪ ਵਿਚ ਇਕ ਮੰਗ ਪੱਤਰ ਦੇ ਕੇ ਯੂ-ਵਿਨ ਐਪ ਦਾ ਬਾਈਕਾਟ ਕੀਤਾ ਗਿਆ। ਬਲਾਕ ਆਗੂ ਜਸਪਾਲ ਕੌਰ ਤੇ ਮਨਜੀਤ ਕੌਰ ਨੇ ਕਿਹਾ ਕਿ ਯੂ-ਵਿਨ ਐਪ ਦਾ ਵਾਧੂ ਕੰਮ ਕਰਨ ਲਈ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਲਾਭ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵੈਕਸੀਨ ਨੂੰ ਸਬ-ਸੈਂਟਰਾਂ ਤੱਕ ਪਹੁੰਚਾਉਣ ਲਈ ਪੱਕਾ ਅਤੇ ਸੁਰੱਖਿਅਤ ਪ੍ਰਬੰਧ ਕੀਤਾ ਜਾਵੇ, ਖਾਲੀ ਪਏ ਸਬ-ਸੈਂਟਰਾਂ ’ਤੇ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਵਾਧੂ ਚਾਰਜ ਦੇਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ। ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਦੇ ਆਨਲਾਈਨ ਕੰਮ ਲਈ ਹਰ ਸਬ-ਸੈਂਟਰ ਨੂੰ ਲੈਪਟਾਪ ਅਤੇ ਪ੍ਰਿੰਟਰ ਮੁਹੱਈਆ ਕਰਵਾਏ ਜਾਣ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਕੋਈ ਵੀ ਆਨਲਾਈਨ ਕੰਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕੁਲਵੀਰ ਰਜਨੀ, ਸੁਖਪਾਲ ਕੌਰ, ਕਮਲ ਕੌਰ, ਰਮਨਦੀਪ ਕੌਰ, ਕਵਿਤਾ ਰਾਣੀ, ਪੁਸ਼ਪਿੰਦਰ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਸੁਖਵਿੰਦਰ ਕੌਰ, ਸੁਖਵਿੰਦਰ ਸਿੰਘ ਦੋਦਾ, ਚਮਕੌਰ ਸਿੰਘ, ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਅਤੇ ਪੈਰਾ ਮੈਡੀਕਲ ਕਰਮਚਾਰੀ ਮੌਜੂਦ ਸਨ।
ਪਿਛਲੀ ਖ਼ਬਰ 70ਵੇਂ ਜ਼ੋਨ ਪੱਧਰੀ ਗਤਕਾ ਮੁਕਾਬਲਿਆਂ ’ਚ ਮੇਜਰ ਅਜਾਇਬ ਸਿੰਘ ਸਕੂਲ ਜੇਤੂ ਅਗਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਦੀ ਤਿੰਨ ਰੋਜ਼ਾ ਹੜਤਾਲ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।