ਲੁਧਿਆਣਾ, 5 ਅਗਸਤ (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਅੱਜ ਏਡੀਜੀਪੀ ਸਿਕਿਉਰਿਟੀ, ਪੰਜਾਬ ਕੋਸਤੁਭ ਸ਼ਰਮਾ ਵਲੋਂ ਲੁਧਿਆਣਾ ਦੇ ਥਾਣਾ ਜਮਾਲਪੁਰ ਸਣੇ ਹੋਰ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਡੀਜੀਪੀ ਸਕਿਉiਰਟੀ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਵਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਤਹਿਤ ਇੰਟੈਲੀਜੈਂਸ ਅਤੇ ਹੋਰ ਵੱਖ-ਵੱਖ ਇਨਪੁਟਾਂ ਦੇ ਅਧਾਰ ਤੇ ਹਾਈਟੇਕ ਨਾਕੇਬੰਦੀਆਂ ਅਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਗਜਟਿਡ ਅਫ਼ਸਰਾਂ ਨਾਲ ਮੀਟਿੰਗ ਵੀ ਕਰਨਗੇ। ਸੂਬੇ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਪਾਬੰਦ ਹੈ।
ਤਾਜ਼ਾ ਖ਼ਬਰਾਂ
Free
ਆਜ਼ਾਦੀ ਦਿਹਾੜੇ ਤੋਂ ਸੁਰੱਖਿਆ ਦੇ ਮੱਦੇਨਜ਼ਰ ਏਡੀਜੀਪੀ ਸਿਕਿਉਰਟੀ ਨੇ ਕੀਤਾ ਲੁਧਿਆਣਾ ਦਾ ਦੌਰਾ
ਲੁਧਿਆਣਾ, 5 ਅਗਸਤ (ਪਰਮਿੰਦਰ ਸਿੰਘ ਆਹੂਜਾ/ਰੂਪੇਸ਼ ਕੁਮਾਰ) - ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਅੱਜ ਏਡੀਜੀਪੀ ਸਿਕਿਉਰਿਟੀ, ਪੰਜਾਬ...
ਅਜੀਤ ਡੈਸਕ
05-08-2026