05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 20-07-2026

ਜੈਤੋ, 19 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਪੰਚਾਇਤੀ ਗਊਸ਼ਾਲਾ ਵਿਖੇ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਵਾਲਾ ਪਿ੍ਰੰਟਿੰਗ ਪ੍ਰੈਸ ਅਤੇ ਪ੍ਰੋਜੈਕਟ ਚੇਅਰਮੈਨ ਭਾਰਤ ਬਾਂਸਲ ਦੀ ਅਗਵਾਈ ਵਿਚ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੇ ਭਲੇ ਲਈ ਪ੍ਰੀਸ਼ਦ ਵਲੋਂ ਅਜਿਹੇ ਕੈਂਪ ਸਮੇਂ-ਸਮੇਂ ’ਤੇ ਲਗਾਏ ਜਾਂਦੇ ਹਨ। ਕੈਂਪ ’ਚ 55 ਦੇ ਕਰੀਬ ਮਰੀਜ਼ਾਂ ਦੇ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਇਸ ਮੌਕੇ ਗਗਨ ਸਿੰਗਲਾ, ਵਿੱਕੀ ਸਿੰਗਲਾ, ਰਿੰਕੂ ਬਿੰਦਲ (ਪੀ.ਆਰ.ਓ), ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ, ਜਗਦੀਸ਼ ਅਰੋੜਾ, ਵਿਜੇ ਸਿੰਗਲਾ, ਰਾਮੇਸ਼ ਮੌਂਗਾ, ਸਿਧਾਰਥ ਬਾਂਸਲ ਅਤੇ ਲੇਡੀਜ ਵਿੰਗ ਦੇ ਲਕਸ਼ਮੀ ਬਾਂਸਲ ਆਦਿ ਪ੍ਰੀਸ਼ਦ ਮੈਂਬਰ ਮੌਜੂਦ ਸਨ।

ਪਿਛਲੀ ਖ਼ਬਰ ਗੌਰਵ ਕੱਕੜ ਲਗਾਤਾਰ ਦੂਜੀ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਅੰਦਰ ਅਚਨਚੇਤ ਸਰਚ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।