01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

33ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਆਰੰਭ

ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਹਰ ਵਰ੍ਹੇ 19 ਤੋਂ 23 ਸਤੰਬਰ ਨੂੰ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਐਸਟੋਟਰਫ਼ ਗਰਾਊਂਡ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੋ ਹੋਈ।

ਅਜੀਤ ਡੈਸਕ 01-09-2026
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਹਰ ਵਰ੍ਹੇ 19 ਤੋਂ 23 ਸਤੰਬਰ ਨੂੰ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਐਸਟੋਟਰਫ਼ ਗਰਾਊਂਡ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੋ ਹੋਈ। ਜਿਸ ਵਿਚ ਇਹ ਫ਼ੈਸਲਾ ਹੋਇਆ ਕਿ ਇਸ ਵਾਰ ਕੌਮੀ ਪੱਧਰ ਦੀਆਂ ਪੁਰਸ਼ਾਂ ਦੀਆਂ 12 ਟੀਮਾਂ ਅਤੇ ਔਰਤਾਂ ਦੀਆਂ 4 ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਨੇ ਦੱਸਿਆ ਕਿ ਪੁਰਸ਼ਾਂ ਦੀ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਉਪ ਜੇਤੂ 50 ਹਜ਼ਾਰ ਰੁਪਏ, ਔਰਤ ਟੀਮਾਂ ਨੂੰ 21 ਹਜ਼ਾਰ ਰੁਪਏ ਅਤੇ 11 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੁਰਸ਼ਾਂ ਦੀਆਂ ਟੀਮਾਂ ਵਿਚ ਰਾਊਂਡ ਦਾ ਕਲਾਕ ਅਕੈਡਮੀ ਚੰਡੀਗੜ੍ਹ, ਈ.ਐਸ.ਪੀ.ਸੀ.ਐਲ ਪਟਿਆਲਾ, ਏ.ਐਸ.ਈ. ਜਲੰਧਰ, ਵੈਸਟਨ ਸੈਂਟਰ ਰੇਲਵੇ ਜੱਬਲਪੁਰ, ਵੈਸਟਨ ਰੇਲਵੇ ਬੰਬੇ, ਨਾਮਧਾਰੀ ਇਲੈਵਨ, ਫ਼ਰੀਦਕੋਟ ਇਲੈਵਨ, ਬੀ.ਐਸ.ਐਫ. ਜਲੰਧਰ, ਆਈ.ਟੀ.ਬੀ.ਪੀ ਜਲੰਧਰ, ਆਰਮੀ ਰੈਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਦਿੱਲੀ ਇਲੈਵਨ ਸ਼ਾਮਿਲ ਹਨ। ਮਹਿਲਾਵਾਂ ਦੀ ਟੀਮ ਵਿਚ ਬਠਿੰਡਾ ਅਕੈਡਮੀ, ਮਾਈ ਭਾਗੋ ਅਕੈਡਮੀ ਸ੍ਰੀ ਮੁਕਤਸਰ ਸਾਹਿਬ, ਬਾਦਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਅਤੇ ਮਾਤਾ ਗੁਰਪਾਲ ਕੌਰ ਹਾਕੀ ਅਕੈਡਮੀ ਭਗਤਾ ਸ਼ਾਮਿਲ ਹਨ। ਕਲੱਬ ਦੇ ਮੀਤ ਪ੍ਰਧਾਨ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਕਲੱਬ ਮੈਂਬਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਇਸ ਮੀਟਿੰਗ ਵਿਚ ਕਲੱਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਬੋਦਾ, ਗੁਰਿੰਦਰ ਸਿੰਘ ਬਾਵਾ, ਹਰਦੇਵ ਸਿੰਘ ਗਿਆਨੀ, ਅਲਬੇਲ ਸਿੰਘ, ਗੁਰਦੇਵ ਸਿੰਘ, ਰਾਮ ਲਾਲ ਫ਼ੱਤੂ, ਅਸ਼ੋਕ ਦੇਵਗਨ, ਰੋਹਿਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਮਨਦੀਪ ਸਿੰਘ ਕੁਲਾਰ ਦੂਜੀ ਵਾਰ ਬਾਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਧਰਨੇ ’ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।