26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਖੇਤਾਂ ’ਚੋਂ ਟਰਾਸਫ਼ਾਰਮਰਾਂ ਤੇ ਮੋਟਰਾਂ ਦਾ ਤਾਂਬਾ ਚੋਰੀ ਮਾਮਲੇ ’ਚ ਦੋ ਕਾਬੂ

ਫ਼ਰੀਦਕੋਟ, 25 ਅਗਸਤ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਪਿੰਡ ਚਹਿਲ ਵਿਖੇ ਖੇਤਾਂ ’ਚ ਲੱਗੀਆਂ ਮੋਟਰਾਂ ਅਤੇ ਟਰਾਸਫਾਰਮਰਾਂ ’ਚੋਂ ਤਾਂਬਾ ਚੋਰੀ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਪੁਲਿਸ ਵਲੋਂ ਮੋਟਰਾਂ ਦੇ ਖੋਲ੍ਹ ਵੀ ਬਰਾਮਦ ਕੀਤੇ ਗਏ ਹਨ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਅਜੀਤ ਡੈਸਕ 26-08-2026
ਫ਼ਰੀਦਕੋਟ, 25 ਅਗਸਤ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਪਿੰਡ ਚਹਿਲ ਵਿਖੇ ਖੇਤਾਂ ’ਚ ਲੱਗੀਆਂ ਮੋਟਰਾਂ ਅਤੇ ਟਰਾਸਫਾਰਮਰਾਂ ’ਚੋਂ ਤਾਂਬਾ ਚੋਰੀ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਪੁਲਿਸ ਵਲੋਂ ਮੋਟਰਾਂ ਦੇ ਖੋਲ੍ਹ ਵੀ ਬਰਾਮਦ ਕੀਤੇ ਗਏ ਹਨ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਦੇ ਆਧਾਰ ’ਤੇ ਬਲਜੀਤ ਸਿੰਘ ਵਾਸੀ ਪਿੰਡ ਚਹਿਲ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੇ ਖੇਤ ਨੈਸ਼ਨਲ ਹਾਈਵੇਅ-54 ’ਤੇ ਰਕਬਾ ਪਿੰਡ ਚਾਹਲ ਵਿਚ ਪੈਂਦਾ ਹੈ ਅਤੇ ਖੇਤ ਵਿਚ ਲੱਗੀ 05 ਹਾਰਸ ਪਾਵਰ ਦੀ ਮੋਟਰ ਪਰ 6.3 ਹਾਰਸ ਪਾਵਰ ਦਾ ਸਰਕਾਰੀ ਬਿਜਲੀ ਟਰਾਂਸਫਾਰਮਰ ਲੱਗਾ ਹੈ ਅਤੇ ਉਸ ਦੇ ਖੇਤ ਤੋਂ ਥੋੜਾ ਪਾਸੇ ਗੁਰਭੇਜ ਸਿੰਘ ਪੁੱਤਰ ਛਿੰਦਰ ਸਿੰਘ ਪੁੱਤਰ ਜੈਲ ਸਿੰਘ ਵਾਸੀ ਚਹਿਲ ਦੇ ਖੇਤ ਵਿਚ ਵੀ 05 ਹਾਰਸ ਪਾਵਰ ਦੀ ਮੋਟਰ ਪਰ 6.3 ਹਾਰਸ ਪਾਵਰ ਦਾ ਸਰਕਾਰੀ ਬਿਜਲੀ ਟਰਾਸਫਾਰਮਰ ਲੱਗਾ ਹੈ। ਬੀਤੇ ਸੋਮਵਾਰ ਜਦੋਂ ਉਹ ਖੇਤ ਗੇੜਾ ਮਾਰਨ ਗਿਆ ਤਾਂ ਵੇਖਿਆ ਕਿ ਖੇਤ ’ਚ ਲੱਗੇ 5 ਹਾਰਸ ਪਾਵਰ ਦੀ ਮੋਟਰ ਪਰ 6.3 ਹਾਊਸ ਪਾਵਰ ਦੇ ਸਰਕਾਰੀ ਬਿਜਲੀ ਟਰਾਂਸਫਾਰਮਰ ਹੇਠਾ ਡਿੱਗੇ ਪਏ ਸਨ ਜਿਨ੍ਹਾਂ ਵਿਚੋਂ ਕੋਆਇਲਾਂ ਤਾਂਬਾ ਚੋਰੀ ਹੋਈਆਂ ਸਨ ਅਤੇ ਬਿਜਲੀ ਟਰਾਸਫਾਰਮਰਾਂ ਦਾ ਤੇਲ ਉਥੇ ਡੁੱਲਿਆ ਪਿਆ ਸੀ। ਕੁਝ ਸਮਾਂ ਪਹਿਲਾ ਵੀ ਉਸ ਦੀਆ ਮੋਟਰਾਂ ਚੋਰੀ ਹੋਈਆਂ ਸਨ। ਇਸ ਸਬੰਧੀ ਭਾਲ ਕਰਨ ਤੇ ਪਤਾ ਲੱਗਾ ਕਿ ਉਨ੍ਹਾਂ ਦੇ ਖੇਤਾਂ ਵਿਚ ਲੱਗੇ 6.3 ਹਾਊਸ ਪਾਵਰ ਦੇ ਸਰਕਾਰੀ ਬਿਜਲੀ ਟਰਾਸਫਾਰਮਰਾਂ ਵਿਚੋਂ ਕੋਆਇਲਾਂ ਤਾਂਬਾ ਚੋਰੀ ਨਿਰਮਲ ਸਿੰਘ ਉਰਫ ਦੀਪੂ ਪੁੱਤਰ ਨਿੱਕਾ ਸਿੰਘ ਵਾਸੀ ਕੋਟਕੂਪਰਾ ਤੇ ਅੰਗਰੇਜ਼ ਸਿੰਘ ਉਰਫ ਗੇਜੀ ਪੁੱਤਰ ਰਲਦੂ ਸਿੰਘ ਵਾਸੀ ਬੁਰਜ ਲੱਧਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇ ਕੀਤੀਆਂ ਹਨ। ਜਿਸ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ’ਤੇ ਕੀਤੀ ਗਈ ਤਫਤੀਸ਼ ਤੋਂ ਬਾਅਦ ਦੋਵਾਂ ਉਕਤ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ ਮੋਟਰਾਂ ਦੇ ਖੋਲ੍ਹ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਚੋਰੀ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਚੋਰੀ ਦੇ ਦੋਸ਼ਾਂ ਤਹਿਤ 2 ਵਿਅਕਤੀ ਕਾਬੂ ਅਗਲੀ ਖ਼ਬਰ ਡੀ.ਸੀ.ਐੱਮ. ਸਕੂਲ ਕੋਟਕਪੂਰਾ ਨੇ 70ਵੀਆਂ ਜ਼ੋਨ ਪੱਧਰੀ ਖੇਡਾਂ ’ਚ ਕਰਵਾਈ ਬੱਲੇ-ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।