26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੀ.ਸੀ.ਐੱਮ. ਸਕੂਲ ਕੋਟਕਪੂਰਾ ਨੇ 70ਵੀਆਂ ਜ਼ੋਨ ਪੱਧਰੀ ਖੇਡਾਂ ’ਚ ਕਰਵਾਈ ਬੱਲੇ-ਬੱਲੇ

ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-70ਵੀਆਂ ਜ਼ੋਨ ਪੱਧਰੀ ਖੇਡਾਂ ਵਿਚ ਡੀ. ਸੀ.

ਅਜੀਤ ਡੈਸਕ 26-08-2026
ਕੋਟਕਪੂਰਾ, 25 ਅਗਸਤ (ਮੋਹਰ ਸਿੰਘ ਗਿੱਲ)-70ਵੀਆਂ ਜ਼ੋਨ ਪੱਧਰੀ ਖੇਡਾਂ ਵਿਚ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਖੇਡ ਪ੍ਰਤਿਭਾ, ਦਿ੍ਰੜ੍ਹ ਇਰਾਦੇ ਅਤੇ ਸ਼ਾਨਦਾਰ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਕਈ ਵਰਗਾਂ ਵਿਚ ਸ਼ਾਨਦਾਰ ਸਫ਼ਲਤਾਵਾਂ ਆਪਣੇ ਨਾਮ ਕੀਤੀਆਂ। ਖੇਡਾਂ ਦੇ ਪਹਿਲੇ ਹੀ ਪੜਾਅ ਵਿਚ ਸਕੂਲ ਨੇ ਜਿੱਤ ਦਾ ਪਰਚਮ ਲਹਿਰਾ ਕੇ ਆਪਣੀ ਵੱਖਰੀ ਪਛਾਣ ਬਣਾਈ। ਸਕੂਲ ਦੇ ਪਿ੍ਰੰਸੀਪਲ ਨੇ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ਵਿਚ ਸਕੂਲ ਦੀ ਨੈਟਬਾਲ ਟੀਮ ਅੰਡਰ-14 ’ਚ ਦੂਸਰਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਅਤੇ ਅੰਡਰ-19 ਲੜਕਿਆਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਰੱਸਾਕਸੀ ਵਿਚੋਂ ਅੰਡਰ 14, ਅੰਡਰ-17 ਅਤੇ ਅੰਡਰ-19 ਲੜਕਿਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਵਾਲੀਬਾਲ ਅੰਡਰ-17 ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਅੰਡਰ 19 ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਟੀਮ ਅੰਡਰ-17 ਦੂਜਾ ਸਥਾਨ, ਅੰਡਰ-19 ਪਹਿਲਾ ਸਥਾਨ, ਨੈਟਬਾਲ ਅੰਡਰ-17 ਪਹਿਲਾ, ਅੰਡਰ-19 ਪਹਿਲਾ, ਅੰਡਰ 14 ਦੂਜਾ ਸਥਾਨ, ਟੇਬਲ ਟੈਨਿਸ ਅੰਡਰ -17 ਪਹਿਲਾ, ਲਾਅਨ ਟ ੈਨਿਸ ਅੰਡਰ-17 ਅਤੇ ਅੰਡਰ-19 ਪਹਿਲਾ ਸਥਾਨ ਪ੍ਰਾਪਤ ਕੀਤਾ, ਬਾਸਕਿਟ ਬਾਲ ਅੰਡਰ-14 ਅਤੇ ਅੰਡਰ-17 ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿਚੋ ਰੱਸਾਕਸੀ ਅੰਡਰ-14, ਅੰਡਰ-17 ਅਤੇ ਅੰਡਰ-19 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੈੱਟਬਾਲ ਅੰਡਰ-14 ਅਤੇ ਅੰਡਰ-17 ਨੇ ਦੀਜਾ ਸਥਾਨ ਅਤੇ ਅੰਡਰ-19 ਨੇ ਪਹਿਲਾ ਸਥਾਨ ਹਾਸਿਲ ਕੀਤਾ। ਰਗਬੀ ਅੰਡਰ-14 ਅਤੇ ਅੰਡਰ 17 ਅਤੇ ਅੰਡਰ-19 ਨੇ ਪਹਿਲਾ ਸਥਾਨ ਹਾਸਿਲ ਕੀਤਾ। ਲਾਅਨ ਟੈਨਿਸ ਅੰਡਰ-17 ਅਤੇ 19 ਨੇ ਪਹਿਲਾ ਅਤੇ ਚੈਸ ਵਿਚੋਂ ਅੰਡਰ-19 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੁਐਸ਼ ਵਿਚੋਂ ਅੰਡਰ-17 ਪਹਿਲਾ ਸਥਾਨ ਅਤੇ ਅੰਡਰ-19 ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਟੀਮ ਨੇ ਵੀ ਸ਼ਾਨਦਾਰ ਖੇਡ ਭਾਵਨਾ, ਸਖ਼ਤ ਮਿਹਨਤ ਅਤੇ ਲਾਜਵਾਬ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਹਰ ਗੇਮ ਵਿਚੋਂ ਬੱਲੇ-ਬੱਲੇ ਕਰਵਾਈ। ਸਕੂਲ ਦੀ ਪਿ੍ਰੰਸੀਪਲ ਮੀਨਾਕਸ਼ੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ, ਕੋਚ ਭੁਪਿੰਦਰ ਸਿੰਘ, ਰੋਹਿਤ ਕੁਮਾਰ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਖੇਤਾਂ ’ਚੋਂ ਟਰਾਸਫ਼ਾਰਮਰਾਂ ਤੇ ਮੋਟਰਾਂ ਦਾ ਤਾਂਬਾ ਚੋਰੀ ਮਾਮਲੇ ’ਚ ਦੋ ਕਾਬੂ ਅਗਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ’ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।