26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਵਿਚ ਨਵੇਂ ਚੁਣੇ ਅਹੁਦੇਦਾਰਾਂ ਨਾਲ ਹੋਰ ਆਗੂ ਤੇ ਮੈਂਬਰ। 25-08-2026
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਦੋਦਾ, ਕਿਸਾਨ ਆਗੂ ਹਰਜਿੰਦਰ ਸਿੰਘ ਲੁਬਾਣਿਆਂਵਾਲੀ, ਕਿਸਾਨ ਆਗੂ ਹਰਮੀਤ ਸਿੰਘ ਲੰਬੀਢਾਬ, ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭਾਗਸਰ, ਖ਼ਜ਼ਾਨਚੀ ਸੁਰਜੀਤ ਸਿੰਘ ਮੌੜ, ਸੀਨੀਅਰ ਮੀਤ ਪ੍ਰਧਾਨ ਡਾਕਟਰ ਬੱਬੀ ਸੋਹਣੇਵਾਲਾ, ਸੀਨੀਅਰ ਬਲਾਕ ਆਗੂ ਰਾਜੂ ਸੰਗਰਾਣਾ, ਸੀਨੀਅਰ ਬਲਾਕ ਆਗੂ ਬਲਦੇਵ ਸਿੰਘ ਖੋਸਾ ਮਹਾਂਬੱਧਰ ਮੌਜੂਦ ਸਨ। ਮੀਟਿੰਗ ਦੌਰਾਨ ਸਮੂਹ ਆਗੂਆਂ ਦੀ ਹਾਜ਼ਰੀ ਤੇ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਸੱਕਾਂਵਾਲੀ ਨੂੰ ਭਾਕਿਯੂ ਏਕਤਾ (ਸਿੱਧੂਪੁਰ) ਬਲਾਕ ਸ੍ਰੀ ਮੁਕਤਸਰ ਸਾਹਿਬ ਦਾ ਕਾਰਜਕਾਰੀ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਮੁੱਖਪਾਲ ਸਿੰਘ ਲੁਬਾਣਿਆਂਵਾਲੀ ਨੂੰ ਕਾਰਜਕਾਰੀ ਬਲਾਕ ਆਗੂ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਜ਼ਿਲ੍ਹਾ ਤੇ ਬਲਾਕ ਲੀਡਰਸ਼ਿਪ ਵਲੋਂ ਗੁਰਵਿੰਦਰ ਸਿੰਘ ਸੱਕਾਂਵਾਲੀ ਤੇ ਮੁੱਖਪਾਲ ਸਿੰਘ ਲੁਬਾਣਿਆਂਵਾਲੀ ਨੂੰ ਵਧਾਈ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਕਿਸਾਨੀ ਹੱਕਾਂ, ਕਿਸਾਨਾਂ ਦੀਆਂ ਸਮੱਸਿਆਵਾਂ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਬਲਾਕ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਪਿੰਡ ਇਕਾਈਆਂ ਦੇ ਅਹੁਦੇਦਾਰ ਤੇ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ ਸਰਦੂਲ ਸਿੰਘ ਡੋਹਕ, ਹਰਭਿੰਦਰ (ਬਿੰਦਰ) ਸਿੰਘ ਡੋਹਕ, ਸੁਖਮੰਦਰ ਸਿੰਘ ਸੀਰਵਾਲੀ , ਜਗਸੀਰ ਸਿੰਘ ਸੀਰਵਾਲੀ, ਗੁਰਪ੍ਰੀਤ ਸਿੰਘ ਮਾਨ ਸਿੰਘ ਵਾਲਾ, ਜਗਜੀਤ ਸਿੰਘ ਮੁਕੰਦ ਸਿੰਘ ਵਾਲਾ, ਗੁਰਪ੍ਰੀਤ ਸਿੰਘ ਜਗਤ ਸਿੰਘ ਵਾਲਾ, ਚਮਕੌਰ ਸਿੰਘ ਜਗਤ ਸਿੰਘ ਵਾਲਾ, ਚੜ੍ਹਤ ਸਿੰਘ ਜਗਤ ਸਿੰਘ ਵਾਲਾ, ਸਤਨਾਮ ਸਿੰਘ ਮਾਂਗਟਕੇਰ, ਗੁਰਸੇਵਕ ਸਿੰਘ ਨੂਰਪੁਰ ਕ੍ਰਿਪਾਲਕੇ, ਜਗਮੀਤ ਸਿੰਘ ਗੁਲਾਬੇਵਾਲਾ, ਗੁਰਭੇਜ ਸਿੰਘ ਲੰਬੀਢਾਬ, ਮਨਪ੍ਰੀਤ ਸਿੰਘ ਕੋਟਲੀ ਦੇਵਨ, ਬੂਟਾ ਸਿੰਘ ਬੂੜਾ ਗੁੱਜਰ, ਰਾਮ ਸਿੰਘ ਉਦੇਕਰਨ, ਸੇਵਕ ਸਿੰਘ ਰੋਡੇ, ਗੁਰਮੀਤ ਸਿੰਘ ਬਧਾਈ, ਜੱਜ ਸਿੰਘ ਬਧਾਈ, ਰਾਜਿੰਦਰ ਸਿੰਘ ਬਧਾਈ, ਗੁਰਬਾਜ ਸਿੰਘ ਰਾਮਗੜ੍ਹ ਚੂੰਘਾਂ, ਹਰਵਿੰਦਰ ਸਿੰਘ ਰਾਮਗੜ੍ਹ ਚੂੰਘਾਂ, ਲਖਵਿੰਦਰ ਸਿੰਘ ਰੋੜਾਂਵਾਲੀ, ਮਨਦੀਪ ਸਿੰਘ ਅਕਾਲਗੜ੍ਹ, ਮਨਵੀਰ ਸਿੰਘ ਡੀਸੀ ਬੱਲਮਗੜ੍ਹ, ਲਖਵੀਰ ਸਿੰਘ ਰਹੂੜਿਆਂਵਾਲੀ, ਮਹਿੰਦਰ ਸਿੰਘ ਖੋਸਾ ਮਹਾਂਬੱਧਰ, ਰਵਿੰਦਰ ਸਿੰਘ ਕਾਲਾ ਬਰਕੰਦੀ, ਹਰਭਗਵਾਨ ਸਿੰਘ ਥਾਂਦੇਵਾਲਾ, ਸੁਲੱਖਣ ਸਿੰਘ ਭਾਗਸਰ, ਗੁਰਪਾਲ ਸਿੰਘ ਨਾਨਕਪੁਰਾ, ਦਵਿੰਦਰ ਸਿੰਘ ਢਿੱਲੋਂ ਚਿੱਬੜਾਂਵਾਲੀ, ਸ਼ਾਹਬਾਜ ਸਿੰਘ ਚਿੱਬੜਾਂਵਾਲੀ, ਕੇਵਲ ਸਿੰਘ ਗੰਧੜ, ਜਗਦੀਪ ਸਿੰਘ ਨੰਦਗੜ੍ਹ ਅਤੇ ਦਿਲਬਾਗ ਸਿੰਘ ਲੱਖੇਵਾਲੀ ਤੋਂ ਇਲਾਵਾ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਰਕਾਰੀ ਸਕੂਲ ਚੜੇਵਨ ਵਿਖੇ ਉੱਦਮਤਾ ਸੰਬੰਧੀ ਸਕੂਲ ਪੱਧਰੀ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।