ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਵਿਰੁੱਧ ਬਿੱਲ ਲਿਆਉਣ ਦਾ ਸਵਾਗਤ -ਕੁਲਬੀਰ ਸਿੰਘ ਮੱਤਾ
ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਪੰਜਾਬ ’ਚ ਹਰ ਤਰ੍ਹਾਂ ਦੇ ਪ੍ਰਾਈਵੇਟ ਸਕੂਲਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਵਿਚ ਬਿੱਲ ਲਿਆਉਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਪੰਜਾਬ ਵਿਚ ਘਰ ਘਰ ਖੁੱਲੇ ਪ੍ਰਾਈਵੇਟ ਹਰ ਤਰ੍ਹਾਂ ਦੇ ਸਕੂਲਾਂ ਵਲੋਂ ਮਨਮਰਜ਼ੀ ਕੀਤੀ ਜਾ ਰਹੀ ਸੀ। ਜਿਸ ਵਿਚ ਮੋਟੀਆਂ ਫ਼ੀਸਾਂ, ਇਕੋ ਦੁਕਾਨ ਤੋਂ ਕਿਤਾਬਾਂ ਲੈਣ ਲਈ, ਵਰਦੀਆਂ ਅਤੇ ਆਪਣੇ ਵਲੋਂ ਭੇਜੀਆਂ ਸਕੂਲ ਵੈਨਾਂ ਵਿਚ ਬੱਚਿਆਂ ਨੂੂੰ ਤੂੜ ਕੇ ਸਕੂਲ ਲਿਆਂਦਾ ਜਾ ਰਿਹਾ ਸੀ।
ਕ
ਕੁਲਬੀਰ ਸਿੰਘ ਮੱਤਾ
07-08-2026
ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਪੰਜਾਬ ’ਚ ਹਰ ਤਰ੍ਹਾਂ ਦੇ ਪ੍ਰਾਈਵੇਟ ਸਕੂਲਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਵਿਚ ਬਿੱਲ ਲਿਆਉਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਪੰਜਾਬ ਵਿਚ ਘਰ ਘਰ ਖੁੱਲੇ ਪ੍ਰਾਈਵੇਟ ਹਰ ਤਰ੍ਹਾਂ ਦੇ ਸਕੂਲਾਂ ਵਲੋਂ ਮਨਮਰਜ਼ੀ ਕੀਤੀ ਜਾ ਰਹੀ ਸੀ। ਜਿਸ ਵਿਚ ਮੋਟੀਆਂ ਫ਼ੀਸਾਂ, ਇਕੋ ਦੁਕਾਨ ਤੋਂ ਕਿਤਾਬਾਂ ਲੈਣ ਲਈ, ਵਰਦੀਆਂ ਅਤੇ ਆਪਣੇ ਵਲੋਂ ਭੇਜੀਆਂ ਸਕੂਲ ਵੈਨਾਂ ਵਿਚ ਬੱਚਿਆਂ ਨੂੂੰ ਤੂੜ ਕੇ ਸਕੂਲ ਲਿਆਂਦਾ ਜਾ ਰਿਹਾ ਸੀ। ਸੋ ਇਸ ਬਿੱਲ ਨਾਲ ਜਿੱਥੇ ਹਜ਼ਾਰਾਂ ਸਕੂਲ ਮਾਲਕਾਂ ਨੂੰ ਨੱਥ ਪਵੇਗੀ। ਉਥੇ ਲੱਖਾਂ ਬੱਚਿਆਂ ਦੇ ਮਾਪੇ ਵੀ ਮਨਮਰਜ਼ੀ ਦੀਆਂ ਫ਼ੀਸਾਂ ਭਰਨ ਤੋਂ ਆਪਣੀ ਜੇਬ੍ਹ ਬਚਾਉਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਤੋਂ ਵੱਧ ਫ਼ੀਸ ਲੈ ਕੇ ਸਕੂਲ ’ਚ ਰੱਖੇ ਸਟਾਫ਼ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਪ੍ਰੰਤੂ ਬੇਰੁਜ਼ਗਾਰੀ ਦੇ ਮੱਦੇਨਜ਼ਰ ਲੜਕੇ ਲੜਕੀਆਂ ਪ੍ਰਾਈਵੇਟ ਸਕੂਲਾਂ ਵਿਚ ਥੋੜੀ ਤਨਖਾਹ ’ਤੇ ਨੌਕਰੀ ਕਰਦੇ ਸਨ। ਇਸ ਬਿੱਲ ਨੂੰ ਲਿਆਉਣ ਤੋਂ ਬਾਅਦ ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਕਦਮ ਹੋਰ ਪੁੱਟਦੇ ਹੋਏ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੜ੍ਹੇ ਲਿਖੇ ਸਟਾਫ਼ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।