07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲੰਗਰ ਹਾਲ ਬਣਨ ਦੀ ਖੁਸ਼ੀ ’ਚ ਭਜਨ ਸੰਧਿਆ ਪ੍ਰੋਗਰਾਮ ਅੱਜ

ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਸੁਰਗਾਪੁਰੀ ’ਚ ਸ੍ਰੀ ਗੋਗਾ ਮੈੜੀ ਮੰਦਿਰ ’ਚ ਲੰਗਰ ਹਾਲ ਦਾ ਨਿਰਮਾਣ ਹੋਣ ਦੀ ਖੁਸ਼ੀ ਵਿਚ ‘ਸ੍ਰੀ ਗੋਗਾ ਮੈੜੀ ਪ੍ਰਬੰਧਕ ਸੁਸਾਇਟੀ (ਰਜਿ.) ਵਲੋਂ 7 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮ 8 ਵਜੇ ‘ਇਕ ਸ਼ਾਮ ਬਾਬਾ ਜਾਹਰਵੀਰ ਗੋਗਾ ਜੀ ਮਹਾਰਾਜ ਕੇ ਨਾਮ’ ਭਜਨ ਸੰਧਿਆ ਦਾ ਪ੍ਰਬੰਧ ਕੀਤਾ ਗਿਆ ਹੈੇ।

ਪ੍ਰਧਾਨ ਕੈਲਾਸ਼ ਗੋਇਲ 07-08-2026
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਸੁਰਗਾਪੁਰੀ ’ਚ ਸ੍ਰੀ ਗੋਗਾ ਮੈੜੀ ਮੰਦਿਰ ’ਚ ਲੰਗਰ ਹਾਲ ਦਾ ਨਿਰਮਾਣ ਹੋਣ ਦੀ ਖੁਸ਼ੀ ਵਿਚ ‘ਸ੍ਰੀ ਗੋਗਾ ਮੈੜੀ ਪ੍ਰਬੰਧਕ ਸੁਸਾਇਟੀ (ਰਜਿ.) ਵਲੋਂ 7 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮ 8 ਵਜੇ ‘ਇਕ ਸ਼ਾਮ ਬਾਬਾ ਜਾਹਰਵੀਰ ਗੋਗਾ ਜੀ ਮਹਾਰਾਜ ਕੇ ਨਾਮ’ ਭਜਨ ਸੰਧਿਆ ਦਾ ਪ੍ਰਬੰਧ ਕੀਤਾ ਗਿਆ ਹੈੇ। ਕਮੇਟੀ ਦੇ ਪ੍ਰਧਾਨ ਕੈਲਾਸ਼ ਗੋਇਲ ਅਤੇ ਸਕੱਤਰ ਅਖਿਲ ਕੌਸ਼ਿਕ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੌਰਾਨ ਗਾਜੀਆਬਾਦ ਤੋਂ ਪਹੁੰਚ ਰਹੇ ਪ੍ਰਸਿੱਧ ਭਜਨ ਗਾਇਕ ਰਾਮ ਅਵਤਾਰ ਸ਼ਰਮਾ ਅਤੇ ਕੋਟਕਪੂਰਾ ਦੇ ਗਾਇਕ ਅਮਰਨਾਥ ਸ਼ਰਮਾ ਆਪਣੇ ਮਧੁਰ ਭਜਨਾਂ ਨਾਲ ਬਾਬਾ ਜੀ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਸ਼ਰਧਾਲੂਆਂ ਲਈ ਅਤੁੱਟ ਭੰਡਾਰਾ ਅਤੇ ਭੋਜਨ ਪ੍ਰਸ਼ਾਦਿ ਕੀਤਾ ਜਾਵੇਗਾ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐਡਵੋਕੇਟ ਦੀਪ ਚੰਦ ਗੋਇਲ, ਖ਼ਜ਼ਾਨਚੀ ਨਵੀਨ ਕੁਮਾਰ ਮਿੱਤਲ, ਸਰਪ੍ਰਸਤ ਵੇਦ ਪ੍ਰਕਾਸ਼ ਗੋਇਲ, ਇੰਜੀ. ਰਾਜ ਕੁਮਾਰ ਅਗਰਵਾਲ, ਸਤਪਾਲ ਗੋਇਲ, ਵਾਈਸ ਪ੍ਰਧਾਨ ਰਜਿੰਦਰ ਗੋਇਲ, ਸੁਰੇਸ਼ ਗੋਇਲ (ਕਾਕਾ), ਮੁੱਖ ਸਲਾਹਕਾਰ ਭੂਸ਼ਣ ਮਿੱਤਲ ਅਤੇ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਸ਼ਰਧਾਲੂਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਰਕਲ ਚੰਦਭਾਨ, ਬਰਗਾੜੀ ਤੇ ਪੰਜਗਰਾਈ ਕਲਾਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।