11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਅਕਾਲੀ ਵਰਕਰਾਂ ਦੀ ਪੰਜਾਬ ਅਤੇ ਕੇਂਦਰ ਸਰਕਾਰਾਂ ਵਲੋਂ ਕੀਤੇ ਲਾਠੀਚਾਰਜ ਸੰਬੰਧੀ ਮੀਟਿੰਗ

ਅਜੀਤ ਡੈਸਕ 26-07-2026
ਬਰਗਾੜੀ, 25 ਜੁਲਾਈ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਰਕਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਵਲੋਂ ਆਪਣੇ ਹੱਕ ਮੰਗਣ ਵਾਲੇ ਲੋਕਾਂ ’ਤੇ ਕੀਤੇ ਲਾਠੀਚਾਰਜ ਸਬੰਧੀ ਮੀਟਿੰਗ ਕੀਤੀ ਅਤੇ ਇਸ ਲਾਠੀਚਾਰਜ ਦੀ ਘੋਰ ਨਿਖੇਧੀ ਕੀਤੀ। ਵਰਕਰਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਿਚ ਖੁਦ ਲਾਠੀਚਾਰਜ ਕਰ ਰਹੀ ਹੈ ਅਤੇ ਦਿੱਲੀ ਵਿਚ ਕੇਜਰੀਵਾਲ ਹਮੇਸ਼ਾਂ ਦੀ ਤਰਾਂ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਜਿਸ ਨਾਲ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ। ਪੰਜਾਬ ਅਤੇ ਦਿੱਲੀ ਵਿਚ ਲਾਠੀਚਾਰਜ ਕਰਨ ਵਾਲੇ ਅਫਸਰਾਂ ’ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਹੱਕ ਮੰਗਣ ਵਾਲੇ ਆਪਣੇ ਹੀ ਲੋਕਾਂ ਤੇ ਲਾਠੀਚਾਰਜ ਕਰਕੇ ਅੰਗਰੇਜਾਂ ਦੇ ਰਾਜ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਫਰਕ ਸਿਰਫ ਇਹ ਸੀ ਕਿ ਉਸ ਸਮੇਂ ਹੱਕ ਮੰਗਣ ਵਾਲੇ ਲੋਕਾਂ ਨੂੰ ਕੁੱਟਣ ਵਾਲੇ ਅੰਗਰੇਜ ਲੋਕ ਸਨ ਅਤੇ ਹੁਣ ਆਪਣੇ ਹਨ। ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਪੜੇ੍ਹ ਲਿਖੇ ਬੱਚਿਆਂ, ਕਿਸਾਨਾਂ ਅਤੇ ਸਫਾਈ ਸੇਵਕਾਂ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਚੁਣੀਆਂ ਹੋਈਆਂ ਸਰਕਾਰਾਂ ਵਲੋਂ ਹੀ ਅਜਿਹਾ ਗੈਰਜ਼ਿੰਮੇਵਾਰਾਨਾ ਵਤੀਰਾ ਕਰਨਾ ਸਮਝ ਤੋਂ ਪਰੇ੍ਹ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਡਾ. ਜਗਦੇਵ ਸਿੰਘ ਨਿਆਮੀਵਾਲਾ, ਸਾਬਕਾ ਬਲਾਕ ਸੰਮਤੀ ਮੈਂਬਰ ਡਾ. ਸਤਨਾਮ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਮੈਂਗਲ ਸਿੰਘ ਢਿਲਵਾਂ, ਸਾਬਕਾ ਸਰਪੰਚ ਭਗਵਾਨ ਸਿੰਘ ਰਣ ਸਿੰਘ ਵਾਲਾ, ਬੋਹੜ ਸਿੰਘ ਗੋਂਦਾਰਾ, ਸਾਬਕਾ ਸਰਪੰਚ ਜਗਸੀਰ ਸਿੰਘ ਬਰਗਾੜੀ, ਯੂਥ ਆਗੂ ਰਵਿੰਦਰ ਸ਼ਰਮਾ ਬਰਗਾੜੀ, ਹਜੂਰਾ ਸਿੰਘ ਜਟਾਣਾ ਬੁਰਜ, ਸਾਬਕਾ ਸਰਪੰਚ ਪ੍ਰੀਤਮ ਸਿੰਘ ਢਿਲਵਾਂ, ਨੰਬਰਦਾਰ ਕੁਲਵੰਤ ਸਿੰਘ ਢਿਲਵਾਂ, ਸੂਬਾ ਸਿੰਘ ਗਿੱਲ, ਪਿਆਰਾ ਸਿੰਘ ਰਣ ਸਿੰਘ ਵਾਲਾ, ਗੁਰਸਾਹਿਬ ਸਿੰਘ ਜੋਗਾ ਵਾਂਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਗਲੀ ’ਚ ਖੜ੍ਹੀ ਸਵਿਫ਼ਟ ਕਾਰਨ ਨਾਮਾਲੂਮ ਵਿਅਕਤੀ ਵਲੋਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।