11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਗਲੀ ’ਚ ਖੜ੍ਹੀ ਸਵਿਫ਼ਟ ਕਾਰਨ ਨਾਮਾਲੂਮ ਵਿਅਕਤੀ ਵਲੋਂ ਚੋਰੀ

ਅਜੀਤ ਡੈਸਕ 26-07-2026
ਕੋਟਕਪੂਰਾ, 25 ਜੁਲਾਈ (ਮੋਹਰ ਸਿੰਘ ਗਿੱਲ)-ਰਮਨ ਦੁਆ ਪੁੱਤਰ ਯੋਗ ਧਿਆਨ ਦੁਆ ਪੁੱਤਰ ਮੋਹਨ ਲਾਲ ਵਾਸੀ ਨੇੜੇ ਅਰੋੜਬੰੰਸ਼ ਧਰਮਸ਼ਾਲਾ, ਜੈਤੋ ਰੋਡ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਮਿਤੀ 06-07-26 ਨੂੰ ਮੁਦਈ ਨੇ ਆਪਣੀ ਕਾਰ ਸਵਿਫ਼ਟ ਡਿਜ਼ਾਇਰ ਰੰਗ ਚਿੱਟਾ ਨੰਬਰੀ ਪੀ ਬੀ-31ਐਮ-7272 ਨੂੰ ਘਰ ਵਿਚ ਪਾਰਕਿੰਗ ਨਾ ਹੋਣ ਕਾਰਨ ਆਪਣੇ ਘਰ ਦੇ ਬਾਹਰ ਗਲੀ ਵਿਚ ਖੜੀ ਕੀਤੀ ਸੀ। ਜਦ ਮੁਦਈ ਨੇ ਅਗਲੇ ਦਿਨ ਮਿਤੀ 07-07-26 ਨੂੰ ਵਕਤ ਕਰੀਬ 03 ਵਜੇ ਸੁਭਾ ਦੇਖਿਆ ਤਾ ਉਸ ਦੀ ਕਾਰ ਗਲੀ ਵਿਚ ਮੌਜੂਦ ਨਹੀ ਸੀ। ਜਿਸ ਨੂੰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਜਿਸਦੀ ਮੁਦਈ ਹੁਣ ਤੱਕ ਆਪਣੇ ਤੌਰ ’ਤੇ ਪੜਤਾਲ ਕਰਦਾ ਰਿਹਾ, ਜਿਸ ਬਾਰੇ ਕੁਝ ਨਹੀ ਪਤਾ ਲੱਗਾ। ਇਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਅਣਪਛਾਤੇ ਵਿਅਕਤੀ ਦੀ ਭਾਲ ਆਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਅਕਾਲੀ ਵਰਕਰਾਂ ਦੀ ਪੰਜਾਬ ਅਤੇ ਕੇਂਦਰ ਸਰਕਾਰਾਂ ਵਲੋਂ ਕੀਤੇ ਲਾਠੀਚਾਰਜ ਸੰਬੰਧੀ ਮੀਟਿੰਗ ਅਗਲੀ ਖ਼ਬਰ ਟਰੱਕ ਨਾਲ ਹੋਈ ਟਕੱਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।