11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਵਾਤਾਵਰਨ ਦੀ ਸੰਭਾਲ ਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ-ਡਾ. ਇੰਦਰਜੀਤ ਕੌਰ

ਅਜੀਤ ਡੈਸਕ 26-07-2026

ਫ਼ਰੀਦਕੋਟ, 25 ਜੁਲਾਈ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਕੇਅਰ ਵਨ ਕੇਅਰ ਆਲ (ਆਸਟਰੇਲੀਆ) ਦੇ ਸਹਿਯੋਗ ਨਾਲ ‘ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’ ਤਹਿਤ ਫ਼ਰੀਦਕੋਟ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ 96 ਸਕੂਲਾਂ ਦੇ 216 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਇਕ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ। ਪ੍ਰੋਜੈਕਟ ਕੋਆਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ 216 ਵਿਦਿਆਰਥੀਆਂ ਦੀ ਚੋਣ ਇਕ ਲਿਖਤੀ ਇਮਤਿਹਾਨ ਅਤੇ ਇੰਟਰਵਿਊ ਦੁਆਰਾ ਕੀਤੀ ਗਈ ਹੈ। ਸਮਾਗਮ ਦੌਰਾਨ ਡਾ. ਇੰਦਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੁੱਖ ਮਹਿਮਾਨ ਅਤੇ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਗੁਰਪ੍ਰੀਤ ਕੌਰ ਤੇ ਸਾਥੀਆਂ ਵਲੋਂ ਧਾਰਮਿਕ ਸ਼ਬਦ ਨਾਲ ਕੀਤਾ ਗਿਆ। ਡਾ. ਅਵੀਨਿੰਦਰਪਾਲ ਸਿੰਘ ਨੇ ਪ੍ਰੋਗਰਾਮ ਵਿਚ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਵੱਡੀਆਂ ਪ੍ਰਾਪਤੀਆਂ ਕਰਨ ਬਾਰੇ ਪ੍ਰੇਰਿਆ। ਇਸ ਮੌਕੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਬੱਚਿਆਂ ਨੂੰ ਪਾਣੀ, ਹਵਾ, ਵਾਤਾਵਰਨ ਦੀ ਸੰਭਾਲ ਅਤੇ ਪਲਾਸਟਿਕ/ਪੋਲੀਥੀਨ ਦੀ ਵਰਤੋਂ ਰੋਕਣ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨਾਅਰਿਆਂ ਰਾਹੀਂ ਵਾਤਾਵਰਨ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ ਪਿੰਗਲਵਾੜਾ ਟਰੱਸਟ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਅਤੇ ਸਮਾਗਮ ਵਿਚ ਮੌਜੂਦ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੁਫ਼ਤ ਲਿਟਰੇਚਰ ਵੀ ਵੰਡਿਆ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਜ਼ਿੰਦਗੀ ਵਿਚ ਉੱਚੇ ਟੀਚੇ ਰੱਖਣ ਅਤੇ ਸਿਖ਼ਰਾਂ ਨੂੰ ਛੂਹਣ ਦਾ ਟੀਚਾ ਮਿਥ ਕੇ ਮਿਹਨਤ ਕਰਨ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿ-ਸੰਸਥਾਪਕ ਅਤੇ ਲਾਈਫ ਟਰੱਸਟੀ ਜਤਿੰਦਰਪਾਲ ਸਿੰਘ ਨੇ ਸੰਸਥਾ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਜ਼ੀਫ਼ਾ ਰਾਸ਼ੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਗੁਰਚਰਨ ਸਿੰਘ ਨੇ ਸਫ਼ਲ ਵਿਦਿਆਰਥੀ ਜੀਵਨ ਲਈ ‘ਵੱਡੇ ਨਿਸ਼ਾਨੇ, ਵੱਡੀਆਂ ਪ੍ਰਾਪਤੀਆਂ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਪ੍ਰਤਾਪ ਸਿੰਘ, ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਡੈਂਟਲ ਇੰਸਟੀਚਿਊਸ਼ਨਜ਼, ਸਵਰਨਜੀਤ ਸਿੰਘ, ਡਾ. ਐਮ.ਕੇ. ਸੁਨੀਲ ਪ੍ਰਿੰਸੀਪਲ ਡੈਂਟਲ ਕਾਲਜ, ਪਵਨ ਸ਼ਰਮਾ ਕੇਅਰ ਵਨ ਕੇਅਰ ਆਲ ਆਸਟਰੇਲੀਆ, ਅਮਨਦੀਪ ਸਿੰਘ ਬਾਬਾ ਅਤੇ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ। ਡਾ. ਗੁਰਸੇਵਕ ਸਿੰਘ ਨੇ ਪਹੁੰਚੀਆਂ ਸਮੂਹ ਪ੍ਰਮੁੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਕੁਲਦੀਪ ਸਿੰਘ, ਹਰਭਜਨ ਸਿੰਘ, ਪ੍ਰਿੰਸੀਪਲ ਮਨਿੰਦਰ ਕੌਰ, ਨਵਨੀਤ ਸਿੰਘ, ਡਾ. ਗੁਰਜਿੰਦਰ ਸਿੰਘ, ਬੀਰ ਸਿੰਘ, ਸਿਮਰਨਜੀਤ ਕੌਰ, ਜੁਝਾਰ ਸਿੰਘ, ਡਾ. ਤਰੁਣ ਕੁਮਾਰ, ਗੁਰਮੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

ਪਿਛਲੀ ਖ਼ਬਰ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਨਕਲ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਵਹੀਰ ਦੂਜੇ ਦਿਨ ਸਰਹੱਦੀ ਹਲਕਾ ਖੇਮਕਰਨ ਵਿਖੇ ਪੁੱਜਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।