11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਅਹੁਦੇਦਾਰ ਨਿਯੁਕਤ

ਲੌਂਗੋਵਾਲ (ਸੰਗਰੂਰ), 11 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਾਰਟੀ ਨੂੰ ਸੂਬੇ ਵਿਚ ਸੰਗਠਨਾਤਮਕ ਤੌਰ ਉਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਜ਼ਿਲ੍ਹਾ ਪ੍ਰਧਾਨ ਜਥੇ...

ਅਜੀਤ ਡੈਸਕ 11-08-2026

ਲੌਂਗੋਵਾਲ (ਸੰਗਰੂਰ), 11 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਾਰਟੀ ਨੂੰ ਸੂਬੇ ਵਿਚ ਸੰਗਠਨਾਤਮਕ ਤੌਰ ਉਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਜ਼ਿਲ੍ਹਾ ਪ੍ਰਧਾਨ ਜਥੇ. ਰਾਮਪਾਲ ਸਿੰਘ ਬਹਿਣੀਵਾਲ ਦੀ ਸਿਫਾਰਿਸ਼ 'ਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਥੇ. ਹਰੀ ਸਿੰਘ ਸ਼ਾਹਪੁਰ ਅਤੇ ਕਾਨੂੰਗੋ ਹੰਸਰਾਜ ਸਿੰਘ ਨੂੰ ਜ਼ਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ, ਧੀਰਾ ਸਿੰਘ ਸ਼ਾਹਪੁਰ ਅਤੇ ਅਵਤਾਰ ਸਿੰਘ ਦਿਆਲਗੜ੍ਹ ਨੂੰ ਮੀਤ ਪ੍ਰਧਾਨ, ਲੈਕ. ਮਲਕੀਤ ਸਿੰਘ ਗਾਂਧੀ, ਕੁਲਵਿੰਦਰ ਸਿੰਘ ਸ਼ੇਰੋਂ ਅਤੇ ਚਮਕੌਰ ਸਿੰਘ ਸ਼ੇਰੋਂ ਨੂੰ ਜ਼ਿਲ੍ਹਾ ਜ. ਸਕਤੱਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ 'ਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਚੇਅਰਮੈਨ ਜੀਤ ਸਿੰਘ ਸਿੱਧੂ, ਅਮਨਬੀਰ ਸਿੰਘ ਚੈਰੀ, ਸਤਿਗੁਰ ਸਿੰਘ ਨਮੋਲ, ਬਿੰਦਰਪਾਲ ਸ਼ਰਮਾ ਨਮੋਲ, ਡਾ. ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਜਥੇ. ਹਰੀ ਸਿੰਘ ਸ਼ਾਹਪੁਰ, ਮੱਖਣ ਸਿੰਘ ਢੀਂਡਸਾ, ਤਾਰੀ ਸ਼ੇਰੋਂ, ਜਥੇ. ਭਰਪੂਰ ਸਿੰਘ, ਸਰਪੰਚ ਮੱਖਣ ਸ਼ਰਮਾ, ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ ਸਿੰਘ, ਬਲਾਕ ਪ੍ਰਧਾਨ ਜਗਮੇਲ ਸਿੰਘ, ਗੁਰਜੰਟ ਸਿੰਘ ਮੈਂਬਰ ਨਮੋਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਚ ਕੁਦਰਤੀ ਆਫ਼ਤਾਂ ਨੂੰ ਦੇਖਦੇ ਹੋਏ ਮਲਟੀ-ਸੈਕਟਰਲ ਸੈਂਟਰਲ ਟੀਮ ਦਾ ਗਠਨ - ਨਿਤਿਆਨੰਦ ਰਾਏ ਅਗਲੀ ਖ਼ਬਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ ਭਾਜਪਾ ’ਚ ਸ਼ਾਮਿਲ