02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬੀੜ ਸਿੱਖਾਂ ਵਾਲਾ ’ਚ ਵਾਤਵਰਨ ਦੇ ਬਚਾਅ ਹਿਤ ਬੂਟੇ ਲਗਾਏ

ਅਜੀਤ ਡੈਸਕ 23-07-2026
ਕੋਟਕਪੂਰਾ, 22 ਜੁਲਾਈ (ਮੋਹਰ ਸਿੰਘ ਗਿੱਲ)-ਪਿੰਡ ਬੀੜ ਸਿੱਖਾਂ ਵਾਲਾ ਵਿਖੇ ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਵਾਈਸ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੋਹੜ ਸਿੰਘ ਘਾਰੂ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਬੋਹੜ ਸਿੰਘ ਘਾਰੂ ਨੇ ਕਿਹਾ ਕਿ ਇਕ ਰੁੱਖ ਲਾਉਣ ਨਾਲ ਸੌ ਸੁੱਖ ਪ੍ਰਾਪਤ ਹੁੁੰਦਾ ਹੈ। ਇਸ ਨਾਲ ਆਕਸੀਜਨ ਮਿਲਦੀ ਹੈ ਅਤੇ ਵਾਤਾਵਰਨ ਸਾਫ਼-ਸੁਥਰਾ ਹੁੰਦਾ ਹੈ। ਇਸ ਮੌਕੇ ਹੈਡ ਟੀਚਰ ਰਾਜ ਰਾਣੀ, ਗੁਰਸੀਰ ਕੌਰ, ਜਸਪਾਲ ਕੌਰ, ਨਰਿੰਦਰ ਕੌਰ, ਮਾਇਆ ਕੌਰ, ਮਲਕੀਤ ਕੌਰ, ਗੁਰਵਿੰਦਰ ਕੌਰ ਚੇਅਰਮੈਨ, ਮਨਜਿੰਦਰ ਕੌਰ, ਮੋਦਨ ਸਿੰਘ ਸਾਬਕਾ ਮੈਂਬਰ, ਮਨਜੀਤ ਕੌਰ, ਗੁਰਜੰਟ ਸਿੰਘ, ਬੀਰ ਸਿੰਘ, ਜੱਗਾ ਸਿੰਘ ਸਮੇਤ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।
ਪਿਛਲੀ ਖ਼ਬਰ ਤਾਂ ਕਿ ਬਰਸਾਤਾਂ ਵਿਚ ਰਹੇ ਘਰ ਸਾਫ ਸੁਥਰਾ ਅਗਲੀ ਖ਼ਬਰ ਰਿਸ਼ੀ ਮਾਡਲ ਸਕੂਲ ’ਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।