02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਰਿਸ਼ੀ ਮਾਡਲ ਸਕੂਲ ’ਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ

ਅਜੀਤ ਡੈਸਕ 23-07-2026
ਪੰਜਗਰਾਈਂ ਕਲਾਂ, 22 ਜੁਲਾਈ (ਸੁਖਮੰਦਰ ਸਿੰਘ ਬਰਾੜ)-ਸੀ.ਬੀ.ਐਸ.ਈ. ਵਲੋਂ ਨਵੀਂ ਸਿੱਖਿਆ ਨੀਤੀ-2020 ਤਹਿਤ ਰਾਸ਼ਟਰੀ ਏਕਤਾ ਅਤੇ ਅੰਖਡਤਾ ਨੂੰ ਬਰਕਰਾਰ ਰੱਖਣ ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰ ਨੂੰ ਸਮਝਣ ਦੇ ਉਦੇਸ਼ ਨਾਲ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਰਿਸ਼ੀ ਮਾਡਲ ਸਕੂਲ ’ਚ ‘ਭਾਰਤੀ ਭਾਸ਼ਾ ਸਮਰ’ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਖੇਤਰੀ ਭਾਸ਼ਾ ਤੋਂ ਇਲਾਵਾ ਇਕ ਹੋਰ ਭਾਸ਼ਾ ਦਾ ਗਿਆਨ ਦੇਣਾ ਹੈ। ਕੈਂਪ ਦੌਰਾਨ ਕਰਵਾਈਆਂ ਗਈ ਵੱਖ-ਵੱਖ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੇ ਕਲਾ ਅਧਿਆਪਕ ਮਨਦੀਪ ਸਿੰਘ ਅਤੇ ਭਾਸ਼ਾ ਅਧਿਆਪਕਾ ਮੋਨਿਕਾ ਨਾਰੰਗ ਵਲੋਂ ਫਲੈਸ਼ ਕਾਰਡਾਂ, ਰੋਲ ਪਲੇਅ ਅਤੇ ਹੋਰ ਆਡੀਓ-ਵੀਡੀਓ ਸਾਧਨਾਂ ਰਾਹੀਂ ਉਨ੍ਹਾਂ ਦੇ ਭਾਸ਼ਾ ਗਿਆਨ ਵਿਚ ਵਾਧਾ ਕੀਤਾ ਅਤੇ ਇਕ ਨਵੀਂ ਭਾਰਤੀ ਭਾਸ਼ਾ ਸਿੱਖਣਾ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼ਾ ’ਚ ਵਾਰਤਾਲਾਪ ਅਤੇ ਜਨਤਕ ਥਾਵਾਂ ’ਤੇ ਵਿਵਹਾਰ ਸਬੰਧੀ ਗਤੀਵਿਧੀਆਂ ਕਰਕੇ ਆਪਣੇ ਭਾਸ਼ਾਈ ਗਿਆਨ ’ਚ ਵਾਧਾ ਕੀਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਕੈਂਪ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਪਿਛਲੀ ਖ਼ਬਰ ਬੀੜ ਸਿੱਖਾਂ ਵਾਲਾ ’ਚ ਵਾਤਵਰਨ ਦੇ ਬਚਾਅ ਹਿਤ ਬੂਟੇ ਲਗਾਏ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਅਣਡਿੱਠਾ ਕਰ ਰਹੀ ਪੰਜਾਬ ਸਰਕਾਰ-ਸੂਬਾ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।