ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.): ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਜੀ ਨੇ ਚੈੱਕੀਆ ਵਿਚ ਹੋਏ ਡਬਲਿਊ.ਟੀ.ਟੀ. ਫੀਡਰ ਓਲੋਮੌਕ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਡਬਲਿਊ.ਟੀ.ਟੀ. ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਿਆ । ਇਸ ਦੇ ਨਾਲ ਹੀ ਉਸ ਨੇ ਆਕਾਸ਼ ਪਾਲ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਸੋਨ ਤਗਮਾ ਵੀ ਆਪਣੇ ਨਾਮ ਕੀਤਾ ।
ਉਸ ਨੇ ਸ਼ਾਨਦਾਰ ਪਲੇਸਮੈਂਟ ਤੇ ਰੈਲੀਆਂ ’ਤੇ ਕਾਬੂ ਬਣਾਉਂਦਿਆਂ ਲਗਾਤਾਰ ਅਗਲੀਆਂ ਤਿੰਨ ਗੇਮਾਂ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ । ਡਬਲਜ਼ ਵਿਚ ਵੀ ਅੰਕੁਰ ਅਤੇ ਆਕਾਸ਼ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਭਾਰਤੀ ਜੋੜੀ ਨੇ ਫਾਈਨਲ ਵਿਚ ਹੰਗਰੀ ਦੇ ਕਸਾਬਾ ਆਂਦਰਾਸ ਸਜ਼ਾਂਤੋਸ਼ੀ ਤੇ ਪੋਲੈਂਡ ਦੇ ਐਲਨ ਕੁਲਚਿਕੀ ਜ਼ਾਲੇਵਸਕੀ ਨੂੰ 3-1 ਨਾਲ ਹਰਾਇਆ ।
ਅੰਕੁਰ-ਆਕਾਸ਼ ਨੇ ਇਹ ਮੁਕਾਬਲਾ 11-8, 4-11, 13-11, 11-9 ਨਾਲ ਜਿੱਤਿਆ । ਭਾਰਤੀਆਂ ਨੇ ਪਹਿਲੀ ਗੇਮ 11-8 ਨਾਲ ਜਿੱਤੀ, ਪਰ ਵਿਰੋਧੀ ਜੋੜੀ ਨੇ ਦੂਜੀ ਗੇਮ 11-4 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ । ਤੀਜੀ ਗੇਮ ਵਿਚ ਅੰਕੁਰ ਅਤੇ ਆਕਾਸ਼ ਨੇ ਜ਼ਬਰਦਸਤ ਮੁਕਾਬਲੇ ਤੋਂ ਬਾਅਦ 13-11 ਨਾਲ ਜਿੱਤ ਦਰਜ ਕੀਤੀ ਅਤੇ ਚੌਥੀ ਗੇਮ 11-9 ਨਾਲ ਜਿੱਤ ਕੇ ਡਬਲਜ਼ ਖਿਤਾਬ ’ਤੇ ਕਬਜ਼ਾ ਕਰ ਲਿਆ ।