09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪ੍ਰਭਾਵਸ਼ਾਲੀ ਰਿਹਾ ਦੋ ਸੰਸਥਾਵਾਂ ਵਲੋਂ ਕਰਵਾਇਆ ਗਿਆ ਮੁਲਾਂਕਣ ਅਤੇ ਸਨਮਾਨ ਸਮਾਰੋਹ

ਅਜੀਤ ਡੈਸਕ 21-07-2026
ਕੋਟਕਪੂਰਾ, 20 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਇਕ ਨਿੱਜੀ ਹੋਟਲ ’ਚ ਹੀਰੇ ਵੈਲਫ਼ੇਅਰ ਕਲੱਬ ਅਤੇ ਕੋਟਕਪੂਰਾ ਵਿਸ਼ਵਾਸ ਲਾਇਲਜ਼ ਕਲੱਬ ਵਲੋਂ ਸਾਂਝੇ ਤੌਰ ’ਤੇ ਮੁਲਾਂਕਣ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਰੋਹ ਦਾ ਮੰਚ ਸੰਚਾਲਨ ਕਰਦਿਆਂ ਗੋਪਾਲ ਕਿ੍ਰਸ਼ਨ ਵੋਹਰਾ ਨੇ ਦੋਹਾਂ ਸਮਾਜ ਸੇਵੀ ਸੰਸਥਾਵਾਂ ਦੇ ਕੰਮਾਂ ਅਤੇ ਉਦੇਸ਼ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ। ਇਸ ਦੌਰਾਨ ਬੀਤੀ 5 ਜੁਲਾਈ ਨੂੰ ਲੋੜਵੰਦ ਪਰਿਵਾਰਾਂ ਨਾਲ ਸਬੰਧਿਤ 7 ਲੜਕੀਆਂ ਦੀਆਂ ਸਫ਼ਲਤਾ ਪੂਰਵਕ ਢੰਗ ਕੀਤੀਆਂ ਗਈਆਂ ਸਮੂਹਿਕ ਸ਼ਾਦੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਕਤ ਸਮਾਜ ਭਲਾਈ ਦੇ ਉਪਰਾਲੇ ਸਬੰਧੀ ਭਰਭੂਰ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰੋਗਰਾਮ ਦੇ ਪ੍ਰੋਜੈਕਟ ਚੈਅਰਮੈਨ ਦਲਜਿੰਦਰ ਸਿੰਘ ਸੰਧੂ ਸਮੇਤ ਹੋਰਨਾਂ ਸਹਿਯੋਗੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਸੀਨੀਅਰ ਕੌਂਸਲਰ ਸੁਤੰਤਰ ਜੋਸ਼ੀ, ਦਲਜਿੰਦਰ ਸਿੰਘ ਸੰਧੂ, ‘ਆਪ’ ਦੇ ਆਗੂ ਮਿੰਟੂ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਲੱਬਾਂ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਅੰਤ ’ਚ ਸੇਵਾ ਮੁਕਤ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ ਨੇ ਦੋਹਾਂ ਸੰਸਥਾਵਾਂ ਵਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਸਰਾਂ ਦੇ ਪੋਤਰੇ ਬਾਰਵਿਨ ਸਰਾਂ ਅਤੇ ਸੀਨੀਅਰ ਮੈਂਬਰ ਅਮਨਦੀਪ ਸਿੰਘ ਮਾਨ ਮੌੜ ਦੀ ਬੇਟੀ ਅਮੀਨਪ੍ਰਤੀਕ ਕੌਰ ਦਾ ਜਨਮ ਦਿਨ ਮਨਾਉਂਦਿਆਂ ਕੇਕ ਕੱਟਿਆ ਗਿਆ। ਇਸ ਮੌਕੇ ਹਾਜ਼ਰੀਨ ਵਲੋਂ ਦੋਹਾਂ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਨਛੱਤਰ ਸਿੰਘ ਇੰਸਪੈਕਟਰ, ਸਵਰਨ ਸਿੰਘ ਪੀਟਰ, ਸੁਰਿੰਦਰ ਸਿੰਘ ਐਡਵੋਕੇਟ, ਸੁਰਿੰਦਰ ਸਿੰਘ ਛਿੰਦਾ, ਚੰਦਰ ਅਰੋੜਾ, ਸਚਿਨ ਪਸਰੀਚਾ, ਸ਼ਸ਼ੀ ਗੋਇਲ, ਬਿੰਦੂ ਸ਼ਰਮਾ, ਸੰਦੀਪ ਕਟਾਰੀਆ ਪ੍ਰਧਾਨ, ਲਾਇਨ ਕੁਲਵੰਤ ਸਿੰਘ ਸਰਾਂ ਪ੍ਰਧਾਨ, ਬਿੱਟਾ ਨਰੂਲਾ, ਕੌਸ਼ਲ ਪ੍ਰਕਾਸ਼ ਬਾਂਸਲ, ਅਮਨਦੀਪ ਸਿੰਘ ਮਾਨ ਮੌੜ, ਕੈਪਟਨ ਜਰਨੈਲ ਸਿੰਘ ਮਾਨ, ਬਲਵੀਰ ਸਿੰਘ ਤੱਗੜ, ਵਿਸਾਖਾ ਸਿੰਘ ਸਰਾਂ, ਡਾ ਬਿਕਰਮਜੀਤ ਸਿੰਘ ਸਰਾਂ, ਸ਼ਰਨਜੀਤ ਸਿੰਘ ਮੂਕਰ ਅਤੇ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ।
ਪਿਛਲੀ ਖ਼ਬਰ ਨੱਥੂ ਰਾਮ ਵਰਮਾ ਪ੍ਰਜਾਪਤ ਸਮਾਜ ਵੈੱਲਫੇਅਰ ਬੋਰਡ ਦੇ ਚੇਅਰਪਰਸਨ ਬਣੇ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ’ਚ ਅੰਤਰ-ਹਾਊਸ ਭਾਸ਼ਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।