ਮੁਹਾਲੀ, 9 ਅਗਸਤ - ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਲੋਂ ਮੁਹਾਲੀ ਵਿਖੇ ' 'ਪੰਜਾਬ ਯੂਥ ਰਨ 2026' ਦੇ ਨਾਂਅ ਹੇਠ ਅੱਜ ਸਵੇਰੇ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿਚ ਨਸ਼ਾ ਮੁਕਤੀ, ਸਿਹਤਮੰਦੀ, ਤੰਦਰੁਸਤੀ ਅਤੇ ਕਸਰਤ ਦਾ ਸੁਨੇਹਾ ਦੇਣ ਲਈ ਇਲਾਕੇ ਦੇ ਨੌਜਵਾਨ ਮੁੰਡੇ-ਕੁੜੀਆਂ ਸਮੇਤ ਜੋਸ਼ ਨਾਲ਼ ਭਰੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ। 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਸਮੇਤ ਪਾਰਟੀ ਹੋਰਨਾਂ ਅਨੇਕਾਂ ਸੀਨੀਅਰ ਆਗੂ ਵੀ ਇਸ ਮੌਕੇ ਹਾਜ਼ਰ ਹੋਏ। 'ਆਪ' ਆਗੂਆਂ ਨੇ ਦੱਸਿਆ ਕਿ ਅਜਿਹੀਆਂ ਮੈਰਾਥਨ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਕਰਵਾਈਆਂ ਜਾਣਗੀਆਂ।
ਤਾਜ਼ਾ ਖ਼ਬਰਾਂ
Free
ਆਪ' ਪੰਜਾਬ ਦੇ ਯੂਥ ਵਿੰਗ ਨੇ ਕਰਵਾਈ ਮੈਰਾਥਨ
ਮੁਹਾਲੀ, 9 ਅਗਸਤ - ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵਲੋਂ ਮੁਹਾਲੀ ਵਿਖੇ 'ਪੰਜਾਬ ਯੂਥ ਰਨ 2026' ਦੇ ਨਾਂਅ ਹੇਠ ਅੱਜ ਸਵੇਰੇ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿਚ ਨਸ਼ਾ ਮੁਕਤੀ, ਸਿਹਤਮੰਦੀ, ਤੰਦਰੁਸਤੀ ਅਤੇ...
ਅਜੀਤ ਡੈਸਕ
09-08-2026