06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਲਿਖਾਰੀ ਸਭਾ ਸਾਦਿਕ ਵਲੋਂ 28ਵਾਂ ਪੁਸਤਕ ਜਾਰੀ ਤੇ ਸਾਵਣ ਕਵੀ ਦਰਬਾਰ 19 ਨੂੰ

ਅਜੀਤ ਡੈਸਕ 16-07-2026
ਸਾਦਿਕ, 15 ਜੁਲਾਈ (ਗੁਰਭੇਜ ਸਿੰਘ ਚੌਹਾਨ)-ਲਿਖਾਰੀ ਸਭਾ ਸਾਦਿਕ ਦੀ ਹੰਗਾਮੀ ਇਕੱਤਰਤਾ ਸਾਦਿਕ ਵਿਖੇ ਹੋਈ। ਇਕੱਤਰਤਾ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਬਰਾੜ ਘੁੱਦੂਵਾਲਾ ਵਲੋਂ ਕੀਤੀ ਗਈ। ਇਕੱਤਰਤਾ ਦੀ ਕਾਰਵਾਈ ਵਿੱਤ ਸਕੱਤਰ ਕਰਨਜੀਤ ਦਰਦ ਵਲੋਂ ਚਲਾਈ ਗਈ। ਇਕੱਤਰਤਾ ਵਿਚ ਹਾਜ਼ਰ ਸਭਾ ਦੇ ਜਨਰਲ ਸਕੱਤਰ ਸੱਚਦੇਵ ਗਿੱਲ, ਸਰਪ੍ਰਸਤ ਰੂਪ ਸਿੰਘ ਢਿੱਲੋਂ, ਸਕੱਤਰ ਸਤਨਾਮ ਸਾਦਿਕ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਾਦਿਕ, ਪੈ੍ਰਸ ਸਕੱਤਰ ਰੋਹਿਤ ਸੋਨੀ, ਸਰਪ੍ਰਸਤ ਸੁਖਦੇਵ ਸਿੰਘ ਮਹਿਰਮ, ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਭਾ ਦੀਆਂ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਵਿਚਾਰ ਚਰਚਾ ਤੋਂ ਬਾਅਦ ਸਾਵਣ ਮਹੀਨੇ ਨੂੰ ਸਮਰਪਿਤ ਸਭਾ ਵਲੋਂ ਵਿਸ਼ਾਲ ਕਵੀ ਦਰਬਾਰ ਵਿਸ਼ਵਕਰਮਾ ਭਵਨ ਜੰਡ ਸਾਹਿਬ ਰੋਡ ਸਾਦਿਕ ਵਿਖੇ ਕਰਵਾਉਣ ਦਾ ਪੋ੍ਰਗਰਾਮ ਉਲੀਕਿਆ ਗਿਆ। ਸਭਾ ਵਲੋਂ ਪੈ੍ਰਸ ਨੋਟ ਰਾਹੀਂ ਦੱਸਿਆ ਗਿਆ ਕਿ ਚਾਰ ਸਾਵਣ 19 ਜੁਲਾਈ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ ਹੋਵੇਗੀ। ਲਿਖਾਰੀ ਸਭਾ ਸਾਦਿਕ ਦੇ ਸਮੂਹ ਮੈਬਰਾਂ ਤੋਂ ਇਲਾਵਾ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਫ਼ਾਜ਼ਿਲਕਾ ਜ਼ਿਲਿ੍ਆਂ ਨਾਲ ਸਬੰਧਿਤ 15 ਦੇ ਕਰੀਬ ਸਾਹਿਤ ਸਭਾਵਾਂ ਦੇ ਲੇਖਕ ਸਮਾਗਮ ਵਿਚ ਸ਼ਿਰਕਤ ਕਰਨਗੇ। ਸਮਾਗਮ ਦੇ ਪਹਿਲੇ ਪੜਾਅ ਵਿਚ ਲਿਖਾਰੀ ਆਪਣੇ ਕਲਾਮ ਪੇਸ਼ ਕਰਨਗੇ ਤੇ ਦੂਸਰੇ ਪੜਾਅ ਵਿਚ ਸਭਾ ਦੇ ਸਰਪ੍ਰਸਤ ਰੂਪ ਸਿੰਘ ਢਿੱਲੋਂ ਦੀ ਹੱਥ ਲਿਖਤ ਪੁਸਤਕ ‘ਹਿਠਾੜ੍ਹ ਦੀ ਰਾਜਧਾਨੀ ਸਾਦਿਕ’ ਲੋਕ ਅਰਪਣ ਕੀਤੀ ਜਾਵੇਗੀ। ਸਾਵਣ ਕਵੀ ਦਰਬਾਰ ਦੇ ਮੁੱਖ ਮਹਿਮਾਨ ਦਲੇਰ ਸਿੰਘ ਡੋਡ ਸਿਆਸੀ ਸਲਾਹਕਾਰ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਹੋਣਗੇ। ਸਮਾਗਮ ਦੀ ਪ੍ਰਧਾਨਗੀ ਸਤਵਿੰਦਰ ਸਿੰਘ ਸੰਧੂ ਰੁਪੱਈਆ ਵਾਲਾ ਕਰਨਗੇ।
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ-ਵੈਹਣੀਵਾਲ ਅਗਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਨੇ ਮਨਰੇਗਾ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।