10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵੈਲਫ਼ੇਅਰ ਕਲੱਬ ਨੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 12-07-2026
ਕੋਟਕਪੂਰਾ, 11 ਜੁਲਾਈ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੇ ਨਾਲ ਨਾਲ ਵਾਤਾਵਰਨ ਅਤੇ ਸਿਹਤ ਦੀ ਸੰਭਾਲ ਸਬੰਧੀ ਸੈਮੀਨਾਰ ਕਰਵਾਉਣ ਦੀ ਲੜੀ ਤਹਿਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪੋ੍ਰ. ਐਚ.ਐਸ.ਪਦਮ ਦੀ ਅਗਵਾਈ ਹੇਠ ਕਲੱਬ ਦੇ ਮੰਚ ’ਤੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਚਮੜੀ ਰੋਗਾਂ ਦੇ ਮਾਹਿਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਚਮੜੀ ਦੀ ਸਾਂਭ ਸੰਭਾਲ ਜ਼ਰੂਰੀ ਹੈ, ਕਿਉਂਕਿ ਚਮੜੀ ਦੇ ਰੋਗਾਂ ਤੋਂ ਪੀੜ੍ਹਤ ਵਿਅਕਤੀ ਕਾਫ਼ੀ ਬੇਚੈਨੀ ਵਿਚ ਰਹਿੰਦਾ ਹੈ। ਇੱਥੋਂ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਨਵ-ਨਿਯੁਕਤ ਚਮੜੀ ਰੋਗਾਂ ਦੇ ਮਾਹਿਰ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਨੇ ਵੱਖ-ਵੱਖ ਕਿਸਮ ਦੇ ਨਹਾਉਣ ਵਾਲੇ ਸਾਬਣ, ਸ਼ੈਂਪੂ, ਕਰੀਮਾਂ ਦੇ ਫ਼ਾਇਦੇ ਅਤੇ ਨੁਕਸਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਚਮੜੀ ਦੇ ਰੋਗਾਂ ਦੇ ਲੱਛਣ, ਸ਼ੁਰੂਆਤੀ ਰੋਕਥਾਮ ਅਤੇ ਇਲਾਜ ਤੋਂ ਇਲਾਵਾ ਚਿਹਰੇ ਦੇ ਮੁਹਾਸੇ ਅਤੇ ਦਾਗ, ਛਾਈਆਂ ਅਤੇ ਧੱਬੇ, ਵਾਲਾਂ ਦਾ ਝੜਨਾ, ਛੋਟੀ ਉਮਰੇ ਚਿੱਟੇ ਵਾਲ, ਉਨਤ ਵਾਲਾਂ ਦੇ ਇਲਾਜ, ਨਹੁੰਆਂ ਦੀ ਦੇਖਭਾਲ, ਭੁਰਭੁਰੇ ਨਹੁੰ, ਫ਼ੰਗਲ ਇਨਫ਼ੈਕਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਤਿਕਾਰਤ ਪਿਤਾ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ। ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਨੇ ਕਲੱਬ ਵਲੋਂ ਮਿਲੇ ਮਾਣ ਸਨਮਾਨ ਕਲੱਬ ਦਾ ਧੰਨਵਾਦ ਕੀਤਾ ਅਤੇ ਸੇਵਾ ਕਾਰਜਾਂ ਲਈ 1100 ਰੁਪਏ ਦੀ ਸਹਾਇਤਾ ਦਿੱਤੀ। ਅੰਤ ਵਿਚ ਡਾ. ਅਰਸ਼ਪ੍ਰੀਤ ਸਿੰਘ ਸਿੱਧੂ ਅਤੇ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ 53ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਪ੍ਰੋ. ਰਾਜੀਵ ਸੂਦ ‘ਵਾਈਸ ਚਾਂਸਲਰ ਆਫ਼ ਦਿ ਈਅਰ–2026’ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।