17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਦੇਵ ਕੁਮਾਰ ਸ਼ਰਮਾ ਵਲੋਂ ਭਾਜਪਾ ਸੂਬਾ ਪ੍ਰਧਾਨ ਦੇ ਪਹਿਲੇ ਦੌਰੇ ਸੰਬੰਧੀ ਪਿੰਡਾਂ ’ਚ ਰਾਬਤਾ ਮੁਹਿੰਮ

ਅਜੀਤ ਡੈਸਕ 29-06-2026
ਡੱਬਵਾਲੀ, 28 ਜੂਨ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਭਾਜਪਾ ਦੀ ਨਵ-ਨਿਯੁਕਤ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦੇ 30 ਜੂਨ ਨੂੰ ਪਹਿਲੇ ਦੌਰੇ ਤਹਿਤ ਕਾਲਾਂਵਾਲੀ ਆਮਦ ਸਬੰਧੀ ਰਾਬਤਾ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਡੱਬਵਾਲੀ ਹਲਕੇ ਦੇ ਦਰਜਨ ਭਰ ਪਿੰਡਾਂ ਦਾ ਦੌਰਾ ਕਰਕੇ ਭਾਜਪਾ ਕਾਰਕੁਨਾਂ ਤੇ ਆਮ ਲੋਕਾਂ ਨੂੰ ਕਾਲਾਂਵਾਲੀ ਦੀ ਦਾਣਾ ਮੰਡੀ ਵਿਚ ਸਵਾਗਤ ਸਮਾਗਮ ’ਚ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ ਦਿੱਤਾ। ਦੇਵ ਕੁਮਾਰ ਸ਼ਰਮਾ ਨੇ ਪਿੰਡ ਡੱਬਵਾਲੀ, ਜਲਾਲਆਣਾ, ਹੈਬੂਆਣਾ, ਨੀਲਿਆਂਵਾਲੀ, ਖੂਈਆਂ ਮਲਕਾਣਾ, ਟੱਪੀ, ਜਗਮਾਲਵਾਲੀ ਸਮੇਤ ਹੋਰ ਪਿੰਡਾਂ ਵਿਚ ਨੁੱਕੜ ਸਭਾਵਾਂ ਅਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਡਾ. ਅਰਚਨਾ ਗੁਪਤਾ ਦੇ ਪ੍ਰਦੇਸ਼ ਸੂਬਾ ਬਣਨ ਤੋਂ ਬਾਅਦ ਕਾਲਾਂਵਾਲੀ ਦਾ ਇਹ ਪਹਿਲਾ ਦੌਰਾ ਹੈ ਅਤੇ ਉਨ੍ਹਾਂ ਦੇ ਸਨਮਾਨ ਵਿਚ ਸਵਾਗਤ ਸਮਾਗਮ ਇਤਿਹਾਸਕ ਹੋਵੇਗਾ। ਰਾਬਤਾ ਮੁਹਿੰਮ ਦੌਰਾਨ ਦੇਵ ਕੁਮਾਰ ਸ਼ਰਮਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ। ਇਸ ਮੌਕੇ ਬੂਟਾ ਸਿੰਘ ਹੈਬੂਆਣਾ, ਦਰਸ਼ਨ ਲਾਲ ਸ਼ਰਮਾ, ਸੁਖਪਾਲ ਸਿੰਘ ਜਲਾਲਆਣਾ, ਮਾਸਟਰ ਸੁਰਿੰਦਰ, ਸਰਪੰਚ ਲਾਭ ਸਿੰਘ, ਰੇਸ਼ਮ ਸਿੰਘ ਨੀਲਿਆਂਵਾਲੀ, ਵੀਰ ਚੰਦ ਖੂਈਆਂ ਮਲਕਾਣਾ, ਅਮਰਜੀਤ ਸਿੰਘ, ਜੱਗਾ ਸਿੰਘ ਜਗਮਾਲਵਾਲੀ ਸਮੇਤ ਭਾਜਪਾ ਕਾਰਕੁਨ ਅਤੇ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਅਗਲੀ ਖ਼ਬਰ ਸੀ.ਐਚ.ਸੀ ਆਲਮਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।