15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸੀ.ਆਈ.ਆਈ.ਸੀ ਇੰਮੀਗ੍ਰੇਸ਼ਨ ਨੇ ਯੂ.ਕੇ. ਸਟੱਡੀ ਵੀਜ਼ਾ ਲਗਵਾਇਆ

ਅਜੀਤ ਡੈਸਕ 20-06-2026

ਫ਼ਰੀਦਕੋਟ, 19 ਜੂਨ (ਜਸਵੰਤ ਸਿੰਘ ਪੁਰਬਾ)-ਸ੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬ੍ਰਿਜ ਦੇ ਨਜ਼ਦੀਕ ਸਥਿਤ ਚੰਡੀਗੜ੍ਹ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਕੋਟਕਪੂਰਾ ਨੇ ਵਿਦਿਆਰਥੀ ਮਨਪ੍ਰੀਤ ਸਿੰਘ ਦਾ ਯੂ.ਕੇ ਸਟੱਡੀ ਵੀਜ਼ਾ ਲਗਵਾਇਆ। ਮਨਪ੍ਰੀਤ ਸਿੰਘ ਹੁਣ ਯੂਨਾਈਟਿਡ ਕਿੰਗਡਮ ਵਿਚ ਮਾਸਟਰਜ਼ ਪ੍ਰੋਗਰਾਮ ਲਈ ਉੱਚ ਸਿੱਖਿਆ ਹਾਸਿਲ ਕਰਨ ਜਾ ਰਹੇ ਹਨ। ਚੇਅਰਪਰਸਨ ਰਕਸ਼ਾਂਦਾ ਸ਼ਰਮਾ ਨੇ ਦੱਸਿਆ ਕਿ ਇਸ ਵੀਜ਼ਾ ਕੇਸ ਦੀ ਖਾਸ ਗੱਲ ਇਹ ਰਹੀ ਕਿ ਇਹ ਬਿਨਾਂ ਕਿਸੇ ਐਂਬੈਸੀ ਇੰਟਰਵਿਊ ਅਤੇ ਯੂਨੀਵਰਸਿਟੀ ਇੰਟਰਵਿਊ ਦੇ ਸਫ਼ਲਤਾਪੂਰਵਕ ਮਨਜ਼ੂਰ ਹੋਇਆ, ਜੋ ਕਿ ਸੀ.ਆਈ.ਆਈ.ਸੀ. ਇੰਮੀਗ੍ਰੇਸ਼ਨ ਦੀ ਪੇਸ਼ੇਵਰ ਸੇਵਾਵਾਂ ਅਤੇ ਤਜ਼ਰਬੇ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਆਈ.ਸੀ. ਇੰਮੀਗ੍ਰੇਸ਼ਨ ਕੋਟਕਪੂਰਾ ਦੀ ਤਜਰਬੇਕਾਰ ਟੀਮ ਨੇ ਪੂਰੀ ਪ੍ਰਕਿਰਿਆ ਦੌਰਾਨ ਵਿਦਿਆਰਥੀ ਨੂੰ ਸਹੀ ਮਾਰਗਦਰਸ਼ਨ ਅਤੇ ਦਸਤਾਵੇਜ਼ੀ ਸਹਾਇਤਾ ਪ੍ਰਦਾਨ ਕੀਤੀ, ਜਿਸ ਦੇ ਨਤੀਜੇ ਵਜੋਂ ਇਹ ਸਫ਼ਲਤਾ ਪ੍ਰਾਪਤ ਹੋਈ। ਡਾਇਰੈਕਟਰ ਸ਼ਰਮਾ ਨੇ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ।

ਪਿਛਲੀ ਖ਼ਬਰ ਮਾਰੂ ਹਥਿਆਰਾਂ ਨਾਲ ਲੈਸ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਚਾਰ ਸ਼ੱਕੀ ਕਾਬੂ ਅਗਲੀ ਖ਼ਬਰ ਹੈਰੋਇਨ ਸਮੇਤ ਨਾਬਾਲਗ ਲੜਕਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।