17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸੜਕ ਹਾਦਸੇ ’ਚ ਜ਼ਖਮੀ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ

ਅਜੀਤ ਡੈਸਕ 20-06-2026

ਫ਼ਰੀਦਕੋਟ, 19 ਜੂਨ (ਸਰਬਜੀਤ ਸਿੰਘ)-ਪਿੰਡ ਅਰਾਈਆਂ ਵਾਲਾ ਕਲਾਂ ਵਿਚ ਸੜਕ ‘ਤੇ ਖੜ੍ਹੇ ਟਰਾਲੇ ਨਾਲ ਇਕ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ ਅਤੇ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵਲੋਂ ਮੌਕੇ ‘ਤੇ ਮੌਜੂਦ ਇਕ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਟਰਾਲੇ ਦੇ ਮਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਨਛੱਤਰ ਸਿੰਘ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਜਦੋਂ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਉਸ ਦੇ ਘਰ ਦੇ ਸਾਹਮਣੇ ਸੜਕ ‘ਤੇ ਜਰਨੈਲ ਸਿੰਘ ਦਾ ਟਰਾਲਾ ਕਥਿਤ ਤੌਰ ‘ਤੇ ਗਲਤ ਪਾਰਕ ਕੀਤਾ ਹੋਇਆ ਸੀ ਅਤੇ ਟਰਾਲੇ ‘ਤੇ ਕਿਸੇ ਕਿਸਮ ਦੀ ਲਾਈਟ ਨਹੀਂ ਸੀ ਤੇ ਨਾ ਹੀ ਰਿਫਲੈਕਟਰ ਸੀ। ਜਿਸ ਕਾਰਨ ਸਾਧੂ ਸਿੰਘ ਪੁੱਤਰ ਜੰਗ ਸਿੰਘ ਮੋਟਰਸਾਈਕਲ ਹੀਰੋ ਡੀਲਕਸ ‘ਤੇ ਆ ਰਹੇ ਨੂੰ ਟਰਾਲਾ ਨਾ ਦਿਸਣ ਕਾਰਨ ਮੋਟਰਸਾਈਕਲ ਟਰਾਲੇ ਵਿਚ ਵੱਜਿਆ ਤੇ ਸਾਧੂ ਸਿੰਘ ਮੋਟਰ ਸਾਈਕਲ ਸਮੇਤ ਸੜਕ ‘ਤੇ ਡਿੱਗ ਪਿਆ। ਜਿਸ ਕਾਰਨ ਸਾਧੂ ਸਿੰਘ ਦੇ ਸਿਰ ਵਿਚ ਕਾਫੀ ਸੱਟ ਲੱਗੀ ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਦਾਖਲ ਕਰਵਾਇਆ ਗਿਆ। ਜਿੱਥੋ ਉਸ ਦੇ ਪਰਿਵਾਰਕ ਮੈਬਰ ਬਿਹਤਰ ਇਲਾਜ ਲਈ ਬਠਿੰਡਾ ਵਿਖੇ ਏਮਜ਼ ਹਸਪਤਾਲ ਲੈ ਗਏ, ਇਲਾਜ ਦੌਰਾਨ ਸਾਧੂ ਸਿੰਘ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਟਰਾਲੇ ਦੇ ਮਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਕਾਬੂ ਅਗਲੀ ਖ਼ਬਰ 21 ਜੂਨ ਨੂੰ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।