14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀ ਹੋਈ ਜਿੱਤ 'ਤੇ ਲੱਡੂ ਵੰਡੇ

ਅਜੀਤ ਡੈਸਕ 31-05-2026
ਜੈਤੋ, 30 ਮਈ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਤਿੰਨ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ 'ਤੇ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਯਾਦਵਿੰਦਰ ਸਿੰਘ ਜ਼ੈਲਦਾਰ, ਨਿਰਮਲ ਸਿੰਘ ਵੜਿੰਗ ਡੋਡ ਅਤੇ ਜਸਪਾਲ ਸਿੰਘ ਕਾਂਟਾ ਦੀ ਮੌਜੂਦਗੀ ਵਿਚ ਲੱਡੂ ਵੰਡੇ ਗਏ ਅਤੇ ਇਕ ਦੂਜੇ 'ਤੇ ਰੰਗ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ | ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 2 ਵਿਚੋਂ ਗੁਰਚਰਨ ਸਿੰਘ ਸੇਵਾ ਮੁਕਤ ਮੁਲਾਜ਼ਮ ਮਾਰਕੀਟ ਕਮੇਟੀ, ਵਾਰਡ ਨੰਬਰ :7 ਵਿਚੋਂ ਮਮਤਾ ਰਾਣੀ ਧਰਮ ਪਤਨੀ ਸ਼ਕਤੀ ਫ਼ਰੂਟ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਤੇ ਸਾਬਕਾ ਕੌਂਸਲਰ ਹਰੀ ਕਿ੍ਸ਼ਨ ਸਿੰਗਲਾ ਦੀ ਧਰਮ-ਪਤਨੀ ਜਸਵੀਰ ਕੌਰ ਵਾਰਡ ਨੰਬਰ 9 ਵਿਚੋਂ ਜੇਤੂ ਰਹੀ ਹੈ | ਇੱਥੇ ਦੱਸਣਾ ਜ਼ਰੂਰੀ ਹੈ ਕਿ ਹਰੀ ਕਿ੍ਸ਼ਨ ਸਿੰਗਲਾ ਦਾ ਪਰਿਵਾਰ ਆਪਣੇ ਵਾਰਡ ਵਿਚੋਂ ਲਗਾਤਾਰ ਸੱਤਵੀਂ ਵਾਰ ਐਮ.ਸੀ. ਬਣਿਆ ਹੈ | ਹੁਣ ਦੂਜੀ ਵਾਰ ਉਨ੍ਹਾਂ ਦੀ ਧਰਮਪਤਨੀ ਜਸਵੀਰ ਕੌਰ ਕੌਂਸਲਰ ਬਣੇ ਹਨ | ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਮਿਹਨਤ ਤੇ ਮੱਦਦ ਕਰਨ ਵਾਲੇ ਸਮੂਹ ਵੋਟਰਾਂ, ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਲਾਲੀ ਬਾਦਲ, ਅਮਰਜੀਤ ਸਿੰਘ ਮੱਕੜ, ਸ਼ਕਤੀ ਫ਼ਰੂਟ ਵਾਲਾ, ਲਖਵਿੰਦਰ ਸਿੰਘ ਲੱਖਾ ਜੈਤੋ, ਸਿਕੰਦਰ ਸਿੰਘ ਰਾਮੇਆਣਾ, ਪਾਲੀ ਬਾਦਲ, ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਅਮਰੀਕ ਸਿੰਘ ਬਰਾੜ ਰਾਮੇਆਣਾ, ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਠੇਕੇਦਾਰ ਬਲਵਿੰਦਰ ਸਿੰਘ ਮਲੋਹਤਰਾ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਹਰਚਰਨ ਸਿੰਘ ਬਾਠ ਕਰੀਰਵਾਲੀ ਅਤੇ ਗੁਰਮੀਤ ਸਿੰਘ ਕਰੀਰਵਾਲੀ ਆਦਿ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਦੇਸ਼ ਦੀ ਵੰਡ ਸਮੇਂ ਉੱਜੜ ਕੇ ਮੁੜ ਨਹੀਂ ਵਸਿਆ ਫ਼ਰੀਦਕੋਟ ਦੀ ਉੱਤਰੀ ਹੱਦ 'ਤੇ ਪੈਂਦਾ ਪਿੰਡ ਖਿਲਚੀਆਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪੰਜਾਬ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦੀ ਹੋਈ ਜਿੱਤ- ਡਾ. ਭਗਤੂਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।