14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕਤਲ ਕਾਂਡ ਤੋਂ ਬਾਅਦ ਸਨੌਰ ਥਾਣੇ ਨੂੰ ਮਿਲੇ ਨਵੇਂ ਥਾਣਾ ਮੁਖੀ ਅਵਤਾਰ ਸਿੰਘ

ਸਨੌਰ (ਪਟਿਆਲਾ), 14 ਅਗਸਤ (ਗੀਤਵਿੰਦਰ ਸਿੰਘ ਸੋਖਲ)- ਬੀਤੇ ਦਿਨੀਂ ਸਨੌਰ ਵਿਚ ਵਾਪਰੇ ਕਤਲ ਕਾਂਡ ਤੋਂ...

ਅਜੀਤ ਡੈਸਕ 14-08-2026

ਸਨੌਰ (ਪਟਿਆਲਾ), 14 ਅਗਸਤ (ਗੀਤਵਿੰਦਰ ਸਿੰਘ ਸੋਖਲ)- ਬੀਤੇ ਦਿਨੀਂ ਸਨੌਰ ਵਿਚ ਵਾਪਰੇ ਕਤਲ ਕਾਂਡ ਤੋਂ ਬਾਅਦ ਅੱਜ ਥਾਣਾ ਸਨੌਰ ਨੂੰ ਨਵੇ ਥਾਣਾ ਮੁਖੀ ਮਿਲੇ। ਅਵਤਾਰ ਸਿੰਘ ਨੇ ਅੱਜ ਥਾਣਾ ਸਨੌਰ ਵਿਖੇ ਬਤੌਰ ਥਾਣਾ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹ ਇਸ ਤੋਂ ਪਹਿਲਾਂ ਥਾਣਾ ਕੋਤਵਾਲੀ ਸੰਗਰੂਰ ਵਿਖੇ ਤਾਇਨਾਤ ਸਨ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਥਾਣੇ ਦੇ ਕੰਮਕਾਜ ਅਤੇ ਇਲਾਕੇ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣਾ, ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਸੁਣਨਾ ਅਤੇ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।

ਪਿਛਲੀ ਖ਼ਬਰ ਡੀ. ਆਈ. ਜੀ. ਇੰਦਰਬੀਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਮੀਟਿੰਗ