14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਕੋਟਕਪੂਰਾ ਦੀ ਚੋਣ 'ਚ ਇਕ ਤੋਂ ਵੱਧ ਵਾਰ ਕਈ ਜੇਤੂ ਕੌਂਸਲਰ ਰਹੇ

ਨਗਰ ਕੌਂਸਲ ਕੋਟਕਪੂਰਾ ਦੇ ਇਕ ਤੋਂ ਵੱਧ ਵਾਰ ਜੇਤੂ ਹੋਏ ਕੌਂਸਲਰ ਅਤੇ ਪਿਛਲੇ ਸਮਿਆਂ 'ਚ ਜੇਤੂ ਰਹੇ ਕੌਂਸਲਰਾਂ ਦੇ ਪਰਿਵਾਰਾਂ 'ਚੋਂ ਨਵੇਂ ਬਣੇ ਕੌਂਸਲਰ | ਤਸਵੀਰਾਂ : ਮੋਹਰ ਗਿੱਲ <br/> 31-05-2026
ਕੋਟਕਪੂਰਾ, 30 ਮਈ (ਮੋਹਰ ਸਿੰਘ ਗਿੱਲ)-ਨਗਰ ਕੌਂਸਲ ਚੋਣਾਂ ਦੇ ਕੱਲ੍ਹ ਆਏ ਚੋਣ ਨਤੀਜਿਆਂ 'ਚੋਂ ਆਮ ਆਦਮੀ ਪਾਰਟੀ ਦੇ 20, ਕਾਂਗਰਸ ਦੇ 5, ਸ਼ੋ੍ਰਮਣੀ ਅਕਾਲੀ ਦਲ ਅਤੇ ਆਜ਼ਾਦ ਦੋ-ਦੋ ਉਮੀਦਵਾਰ ਜੇਤੂ ਰਹੇ ਹਨ | ਸੱਤ੍ਹਾਧਾਰੀ ਧਿਰ ਦੇ ਦੋ ਵਾਰਡਾਂ ਦੇ ਕੌਂਸਲਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ | ਕੁੱਲ 29 ਕੌਂਸਲਰਾਂ ਵਾਲੀ ਨਗਰ ਕੌਂਸਲ ਕੋਟਕਪੂਰਾ ਦੀ ਚੋਣ 'ਚ ਕਈ ਅਜਿਹੇ ਚਿਹਰੇ ਵੀ ਹਨ, ਜੋ ਇਕ ਤੋਂ ਵੱਧ ਵਾਰ ਕੌਂਸਲਰ ਬਣ ਗਏ ਹਨ | ਕੁਝ ਜੇਤੂ ਕੌਂਸਲਰਾਂ ਪਰਿਵਾਰਕ ਮੈੈਂਬਰ ਪਹਿਲੀਆਂ ਟਰਮਾਂ 'ਚ ਕੌਂਸਲਰ ਰਹਿ ਚੁੱਕੇ ਹਨ | ਵਾਰਡ ਨੰਬਰ ਦੋ ਕਾਂਗਰਸ ਦੀ ਜੇਤੁੂ ਕੌਂਸਲਰ ਹਰਜਿੰਦਰ ਕੌਰ ਮਾਨ ਦੇ ਪਤੀ ਤੇਜ ਸਿੰਘ ਮਾਨ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ | ਵਾਰਡ ਨੰਬਰ ਚਾਰ ਤੋਂ 'ਆਪ' ਦੇ ਜੇਤੂ ਕੌਂਸਲਰ ਸਿਮਰਨਜੀਤ ਸਿੰਘ ਦੂਜੀ ਵਾਰ ਜੇਤੂ ਰਹੇ ਹਨ | ਵਾਰਡ ਨੰਬਰ 8 ਤੋਂ 'ਆਪ' ਦੇ ਜੇਤੁ ਕੌਂਸਲਰ ਅਨੰਤਦੀਪ ਸਿੰਘ ਰੋਮਾ ਬਰਾੜ ਦੇ ਸਤਿਕਾਰਤ ਮਾਤਾ ਸੁਰਿੰਦਰਪਾਲ ਕੌਰ ਪਿਛਲੇ ਟਰਮ 'ਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ | ਵਾਰਡ ਨੰਬਰ 10 ਤੋਂ ਆਪ ਦੇ ਜੇਤੂ ਕੌਂਸਲਰ ਸੁਤੰਤਰ ਜੋਸ਼ੀ ਅਤੇ ਵਾਰਡ ਨੰਬਰ 11 ਤੋਂ ਜੇਤੂ ਵਿਜੇ ਪ੍ਰੀਤ ਜੋਸ਼ੀ ਲਗਾਤਾਰ ਦੁੂਜੀ ਵਾਰ ਕੌਂਸਲਰ ਬਣੇ ਹਨ | ਵਾਰਡ ਨੰਬਰ 16 ਦੇ ਕੌਂਸਲਰ ਐਰੁਨ ਨਿੱਪੀ ਜੋਸ਼ੀ ਦੇ ਸਤਿਕਾਰਤ ਪਿਤਾ ਸੁਤੰਤਰ ਜੋਸ਼ੀ ਪਿਛਲੀ ਵਾਰ ਨਗਰ ਕੌਂਸਲ 'ਚ ਸੀਨੀਅਰ ਅਹੁਦੇ 'ਤੇ ਰਹੇ ਹਨ | ਵਾਰਡ ਨੰਬਰ : 17 ਤੋਂ 'ਆਪ' ਦੀ ਜੇਤੂ ਕੌਂਸਲਰ ਰਣਜੀਤ ਸਿੰਘ ਦੇ ਪਤੀ ਗੁਰਸੇਵਕ ਸਿੰਘ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ | ਵਾਰਡ ਨੰਬਰ : 19 ਤੋਂ ਕਾਂਗਰਸ ਦੀ ਜੇਤੂ ਕੌਂਸਲਰ ਨਵਜੋਤ ਮਲਿਕ ਤੀਜੀ ਵਾਰ ਕੌਂਸਲਰ ਬਣੇ ਹਨ | ਵਾਰਡ ਨੰਬਰ : 24 ਤੋਂ ਕਾਂਗਰਸ ਪਾਰਟੀ ਦੇ ਜੇਤੂ ਕੌਂਸਲਰ ਚੰਚਲ ਕੁਮਾਰ ਅਤੇ 25 ਤੋਂ ਜੇਤੂ ਕੌਂਸਲਰ ਸੋਨੀਆ ਰਾਣੀ ਲਗਾਤਾਰ ਦੂਜੀ ਵਾਰ ਰਿਪੀਟ ਹੋਏ ਹਨ | ਚੰਚਲ ਕੁਮਾਰ ਦੇ ਸਤਿਕਾਰਤ ਪਿਤਾ ਸਵ. ਕਾਲਾ ਰਾਮ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਰਹਿ ਚੁੱਕੇ ਹਨ |
ਪਿਛਲੀ ਖ਼ਬਰ ਨਗਰ ਕੌਂਸਲਰ ਹਰਮਨਦੀਪ ਕੌਰ ਵੜਿੰਗ ਦਾ ਸਨਮਾਨ <br/> ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਰਾਜਾ ਵੜਿੰਗ ਦੇ ਆਪਣੇ ਵਾਰਡ ਨੰਬਰ 5 ਤੋਂ ਕਾਂਗਰਸ ਚੌਥੇ ਨੰਬਰ 'ਤੇ ਰਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।