14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮਹਾਰਾਸ਼ਟਰ, 14 ਅਗਸਤ- ਸੁਖਬੀਰ ਸਿੰਘ ਬਾਦਲ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕੱਲ੍ਹ ਨਾਂਦੇੜ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ 62 ਸਾਲਾ ਜਸਪਾਲ ਸਿੰਘ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ।

ਅਜੀਤ ਡੈਸਕ 14-08-2026

ਮਹਾਰਾਸ਼ਟਰ, 14 ਅਗਸਤ- ਸੁਖਬੀਰ ਸਿੰਘ ਬਾਦਲ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕੱਲ੍ਹ ਨਾਂਦੇੜ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ 62 ਸਾਲਾ ਜਸਪਾਲ ਸਿੰਘ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਹਸਪਤਾਲ ਤੋਂ ਬਾਹਰ ਆ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਨਾ ਕਦੇ ਡਰਿਆ ਹਾਂ ਤੇ ਨਾ ਹੀ ਕਦੇ ਡਰਾਂਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ ਤੇ ਮੇਰੇ ਸਿਰ ’ਤੇ ਗੁਰੂ ਸਾਹਿਬ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੇਰੇ ’ਤੇ ਹਮਲਾ ਹੋਇਆ ਸੀ ਤੇ ਦੋਵੇਂ ਵਾਰ ਹੀ ਧਾਰਮਿਕ ਅਸਥਾਨ ’ਤੇ ਮੇਰੇ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਭਾਈਚਾਰਾ ਸਾਡੇ ਲਈ ਸੱਭ ਤੋਂ ਪਹਿਲਾਂ ਹੈ। 

ਪਿਛਲੀ ਖ਼ਬਰ ਪਿੰਡ ਕਾਹਨੇਕੇ ਦਾ ਅਗਨੀਵੀਰ ਕੁਲਵਿੰਦਰ ਸਿੰਘ ਸ਼ਹੀਦ ਅਗਲੀ ਖ਼ਬਰ ਪਾਕਿਸਤਾਨ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਭਾਰਤ ਵਲੋਂ ਨਹੀਂ ਦਿੱਤੀਆਂ ਮਠਿਆਈਆਂ