14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦਿੱਲੀ ਹਾਈ ਕੋਰਟ ਨੇ ਜੀ.ਟੀ.ਸੀ. ਪੰਜਾਬੀ ਵਿਰੁੱਧ ਸਟੇਅ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 14 ਅਗਸਤ- ਦਿੱਲੀ ਹਾਈ ਕੋਰਟ ਨੇ ਜੀ.ਟੀ.ਸੀ. ਪੰਜਾਬੀ ਵਿਰੁੱਧ ਆਪਣੀ ਪਟੀਸ਼ਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀ.ਟੀ.ਸੀ. ਨੈੱਟਵਰਕ ਵਲੋਂ ਮੰਗੀ ਗਈ ਅੰਤਰਿਮ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਿਨਾਂ ਕਿਸੇ ਰੋਕ ਦੇ, ਜੀ.ਟੀ.ਸੀ. ਪੰਜਾਬੀ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਲਈ ਗੁਰਬਾਣੀ ਦਾ ਪ੍ਰਸਾਰਣ ਬਿਨਾਂ ਜਾਰੀ ਰੱਖੇਗਾ।

ਅਜੀਤ ਡੈਸਕ 14-08-2026

ਜੀ.ਟੀ.ਸੀ. ਪੰਜਾਬੀ ਵਿਸ਼ਵ ਪੱਧਰ ਦੇ ਪੰਜਾਬੀ ਦਰਸ਼ਕਾਂ ਪ੍ਰਤੀ ਆਪਣੀ ਮੁੱਖ ਪ੍ਰੋਗਰਾਮਿੰਗ ਵਚਨਬੱਧਤਾ ਦੇ ਹਿੱਸੇ ਵਜੋਂ ਗੁਰਬਾਣੀ ਨੂੰ ਪੇਸ਼ ਕਰਦਾ ਹੈ। ਇਹ ਚੈਨਲ ਡੀ.ਡੀ. ਫ੍ਰੀਡਿਸ਼, ਟਾਟਾ ਪਲੇ, ਏਅਰਟੈੱਲ ਡੀ.ਟੀ.ਐਚ. ਅਤੇ ਆਈ.ਪੀ.ਟੀ.ਵੀ., ਫਾਸਟਵੇ, ਡੀ.ਈ.ਐਨ., ਸਕਾਈ ਯੂ.ਕੇ. 770, ਸੈਮਸੰਗ ਟੀ.ਵੀ. ਪਲੱਸ ਅਤੇ ਦੁਨੀਆ ਭਰ ਵਿਚ 20 ਤੋਂ ਵੱਧ ਓ.ਟੀ.ਟੀ. ਅਤੇ ਫਾਸਟ ਪਲੇਟਫਾਰਮਾਂ 'ਤੇ ਉਪਲਬਧ ਹੈ।

ਇਹ ਮਾਮਲਾ ਅਦਾਲਤ ਦੇ ਸਾਹਮਣੇ ਹੈ। ਜੀ.ਟੀ.ਸੀ. ਨੈੱਟਵਰਕ ਨੇ ਆਪਣੀ ਪੂਰੀ ਸਥਿਤੀ ਰਿਕਾਰਡ 'ਤੇ ਰੱਖੀ ਹੈ ਅਤੇ ਉਚਿਤ ਪ੍ਰਕਿਰਿਆ ਰਾਹੀਂ ਪਟੀਸ਼ਨ ਦਾ ਵਿਰੋਧ ਕਰਨਾ ਜਾਰੀ ਰੱਖੇਗਾ। ਗੁਰਬਾਣੀ ਸੰਗਤ ਦੀ ਹੈ। ਅੱਜ ਅਦਾਲਤ ਨੇ ਸੰਗਤ ਦੇ ਉਸ ਸੰਪਰਕ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜੀ.ਟੀ.ਸੀ. ਪੰਜਾਬੀ ਇਸ ਨੂੰ ਪੰਜਾਬ ਦੇ ਘਰਾਂ ਅਤੇ ਦੁਨੀਆ ਭਰ ਦੇ ਸਿੱਖ ਪਰਿਵਾਰਾਂ ਤੱਕ, ਖਾਸ ਕਰਕੇ ਡੀ.ਡੀ. ਫ੍ਰੀਡਿਸ਼ ਨਾਲ ਜੁੜੇ ਸ਼ਰਧਾਲੂਆਂ ਤੱਕ ਪਹੁੰਚਾਉਂਦਾ ਰਹੇਗਾ। ਅਸੀਂ ਸਿਧਾਂਤਕ ਤੌਰ 'ਤੇ ਇਹ ਸਟੈਂਡ ਲਿਆ ਹੈ

ਜੀ.ਟੀ.ਸੀ. ਨੈੱਟਵਰਕ ਜੀ.ਟੀ.ਸੀ. ਗੁਰਮਤਿ ਦੇ ਨਾਲ-ਨਾਲ ਜੀ.ਟੀ.ਸੀ. ਪੰਜਾਬੀ (ਰੂਹ ਪੰਜਾਬ ਦੀ), ਜੀ.ਟੀ.ਸੀ. ਨਿਊਜ਼ (ਖ਼ਬਰ ਤੁਹਾਡੀ) ਅਤੇ ਪੰਜਾਬੀ ਸ਼ਾਰਟਸ (ਛੋਟੀਆਂ ਫਿਲਮਾਂ, ਵੱਡੀਆਂ ਕਹਾਣੀਆਂ) ਦਾ ਸੰਚਾਲਨ ਕਰਦਾ ਹੈ।

ਪਿਛਲੀ ਖ਼ਬਰ ਜੋਧ ਸਿੰਘ ਸਮਰਾ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਅਗਲੀ ਖ਼ਬਰ ਪਾਕਿਸਤਾਨ ਰੇਂਜਰਾਂ ਨੇ ਭਾਰਤੀ ਦਰਸ਼ਕ ਗੈਲਰੀ ਦੀ ਤਾਜ਼ਾ ਤਸਵੀਰ ਕੀਤੀ ਸਾਂਝੀ