26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਮੀਟਿੰਗ ਕੱਲ੍ਹ

ਅਜੀਤ ਡੈਸਕ 23-05-2026
ਸ੍ਰੀ ਮੁਕਤਸਰ ਸਾਹਿਬ, 22 ਮਈ (ਢਿੱਲੋਂ)-ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਸਮੇਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਨੂੰ ਹਾਊਸ ਵਲੋਂ ਕੁਝ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਪਿਛਲੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨਾਲ ਗੱਲਬਾਤ ਕਰਕੇ ਮੀਟਿੰਗ ਰੱਖੀ ਜਾਵੇ ਤੇ ਉਸ ਮੀਟਿੰਗ ਵਿਚ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਚੋਣ ਸੰਬੰਧੀ ਇਲੈਕਸ਼ਨ ਬੋਰਡ ਬਣਾਇਆ ਜਾਵੇ ਤੇ ਇਲੈਕਸ਼ਨ ਬੋਰਡ ਨੂੰ ਚੋਣ ਕਰਵਾਉਣ ਸੰਬੰਧੀ ਸਾਰੇ ਅਖ਼ਤਿਆਰ ਦਿੱਤੇ ਜਾਣ | ਪੰਜ ਮੈਂਬਰੀ ਕਮੇਟੀ ਵਲੋਂ ਜਿਨ੍ਹਾਂ ਵਿਚ ਨਿਰੰਜਣ ਸਿੰਘ ਰੱਖਰਾ, ਮੇਜਰ ਸਿੰਘ ਸਿੱਧੂ, ਕੋਰ ਸਿੰਘ ਉਪਲੀ, ਜਸਵੀਰ ਸਿੰਘ ਤੇ ਪਰਦੀਪ ਸਿੰਘ ਤੱਗੜ ਦੁਆਰਾ ਕੀਤੇ ਵਿਚਾਰ-ਵਟਾਂਦਰੇ ਤੋਂ ਬਾਅਦ ਫ਼ੈਸਲਾ ਲਿਆ ਕਿ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਅਹਿਮ ਮੀਟਿੰਗ 24 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਬਾਬਾ ਨਾਮਦੇਵ ਭਵਨ ਕੋਟਕਪੂਰਾ ਵਿਖੇ ਰੱਖੀ ਗਈ ਹੈ |
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਭੱਟੀ ਨੂੰ ਮਿਲ ਰਿਹਾ ਚੰਗਾ ਹੁੰਗਾਰਾ ਅਗਲੀ ਖ਼ਬਰ ਧਨਵੰਤ ਸਿੰਘ ਗੁਰੋਂ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।