26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਚੰਡੀਗੜ੍ਹ - ਸੈਕਟਰ 40-55 ਮੁੱਖ ਸੜਕ ’ਤੇ ਲੱਗੇ ਜਾਮ ਨੇ ਖੋਲ੍ਹੀ ਟ੍ਰੈਫ਼ਿਕ ਪ੍ਰਬੰਧਾਂ ਦੀ ਪੋਲ, ਕਰੀਬ 15 ਮਿੰਟ ਤੱਕ ਫਸੀ ਰਹੀ ਐਂਬੂਲੈਂਸ

ਚੰਡੀਗੜ੍ਹ, 26 ਅਗਸਤ (ਸੰਦੀਪ ਕੁਮਾਰ ਮਾਹਨਾ) - ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਜਾਣੀ ਜਾਂਦੀ ਚੰਡੀਗੜ੍ਹ ਪੁਲਿਸ ਦੇ ਟ੍ਰੈਫ਼ਿਕ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹਦੀ ਨਜ਼ਰ ਆਈ, ਜਦੋਂ ਸੈਕਟਰ 40-55 ਦੀ ਮੁੱਖ ਸੜਕ...

ਅਜੀਤ ਡੈਸਕ 26-08-2026

ਚੰਡੀਗੜ੍ਹ, 26 ਅਗਸਤ (ਸੰਦੀਪ ਕੁਮਾਰ ਮਾਹਨਾ) - ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਜਾਣੀ ਜਾਂਦੀ ਚੰਡੀਗੜ੍ਹ ਪੁਲਿਸ ਦੇ ਟ੍ਰੈਫ਼ਿਕ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹਦੀ ਨਜ਼ਰ ਆਈ, ਜਦੋਂ ਸੈਕਟਰ 40-55 ਦੀ ਮੁੱਖ ਸੜਕ ’ਤੇ ਲੱਗੇ ਭਾਰੀ ਜਾਮ ਵਿਚ ਇਕ ਐਂਬੂਲੈਂਸ ਕਰੀਬ 15 ਮਿੰਟ ਤੱਕ ਫਸੀ ਰਹੀ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਜਾਮ ਨੂੰ ਖੁਲ੍ਹਵਾਉਣ ਜਾਂ ਐਂਬੂਲੈਂਸ ਨੂੰ ਤੁਰੰਤ ਰਸਤਾ ਦਿਵਾਉਣ ਲਈ ਮੌਕੇ ’ਤੇ ਟ੍ਰੈਟ੍ਰੈਫ਼ਿਕ ਪੁਲਿਸ ਦਾ ਕੋਈ ਮੁਲਾਜ਼ਮ ਨਜ਼ਰ ਨਹੀਂ ਆਇਆ।
ਜਾਣਕਾਰੀ ਅਨੁਸਾਰ ਮੁੱਖ ਸੜਕ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ। ਇਸੇ ਦੌਰਾਨ ਐਂਬੂਲੈਂਸ ਵੀ ਜਾਮ ਵਿਚ ਫਸ ਗਈ ਅਤੇ ਐਮਰਜੈਂਸੀ ਸੇਵਾ ਹੋਣ ਦੇ ਬਾਵਜੂਦ ਉਸ ਨੂੰ ਅੱਗੇ ਵਧਣ ਲਈ ਕਾਫ਼ੀ ਦੇਰ ਤੱਕ ਰਸਤਾ ਨਹੀਂ ਮਿਲ ਸਕਿਆ। ਮੌਕੇ ’ਤੇ ਮੌਜੂਦ ਕਿਸੇ ਵੀ ਵਾਹਨ ਚਾਲਕ ਨੇ ਪਹਿਲ ਕਰਦਿਆਂ ਐਂਬੂਲੈਂਸ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਐਂਬੂਲੈਂਸ ਦਾ ਚਾਲਕ ਹੂਟਰ ਵਜਾਉਂਦਾ ਰਿਹਾ, ਪਰ ਰਸਤਾ ਨਹੀਂ ਮਿਲਿਆ। ਐਂਬੂਲੈਂਸ ਦੇ ਫਸੇ ਹੋਣ ਕਾਰਨ ਜਿੱਥੇ ਮਰੀਜ਼ ਦੀ ਜ਼ਿੰਦਗੀ ਲਈ ਖ਼ਤਰਾ ਪੈਦਾ ਹੋ ਸਕਦਾ ਸੀ, ਉੱਥੇ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਰਸਤਾ ਦੇਣ ਦੀ ਜ਼ਿੰਮੇਵਾਰੀ ਪ੍ਰਤੀ ਗੰਭੀਰਤਾ ਦੀ ਘਾਟ ਵੀ ਸਾਹਮਣੇ ਆਈ। ਐਂਬੂਲੈਂਸ ਨੂੰ ਰਸਤਾ ਦੇਣ ਦੀ ਬਜਾਏ ਵਾਹਨ ਇਕ-ਦੂਜੇ ਦੇ ਪਿੱਛੇ ਫਸੇ ਰਹੇ, ਜਿਸ ਕਾਰਨ ਜਾਮ ਹੋਰ ਗੰਭੀਰ ਹੁੰਦਾ ਗਿਆ।
ਘਟਨਾ ਨੇ ਚੰਡੀਗੜ੍ਹ ਦੇ ਟ੍ਰੈਫ਼ਿਕ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਲਈ ਜਾਣ ਵਾਲੀ ਪੁਲਿਸ ਵੱਲੋਂ ਐਮਰਜੈਂਸੀ ਹਾਲਾਤ ਵਿਚ ਟ੍ਰੈਫਿਕ ਨੂੰ ਸੰਭਾਲਣ ਲਈ ਮੌਕੇ ’ਤੇ ਮੁਲਾਜ਼ਮ ਦੀ ਮੌਜੂਦਗੀ ਯਕੀਨੀ ਨਾ ਬਣਾਉਣਾ ਚਿੰਤਾ ਦਾ ਵਿਸ਼ਾ ਬਣਿਆ ਹੈ। ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨ ਨੂੰ ਤੁਰੰਤ ਰਸਤਾ ਦਿਵਾਉਣਾ ਟ੍ਰੈਫਿਕ ਪ੍ਰਬੰਧਨ ਦੀ ਮੁੱਢਲੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਟ੍ਰੈਫ਼ਿਕ ਪੁਲਿਸ ਤੋਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਹੋਰ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ ਅਗਲੀ ਖ਼ਬਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੰਘਰਸ਼ ਦਾ ਕਾਂਗਰਸ ਪਾਰਟੀ ਦੇਵੇਗੀ ਪੂਰਾ ਸਾਥ - ਹਰਪ੍ਰਤਾਪ ਸਿੰਘ ਅਜਨਾਲਾ