06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇੰਸਟਾਗ੍ਰਾਮ ਰਾਹੀਂ ਦੋ ਬੱਚਿਆਂ ਦੀ ਮਾਂ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਨੇ ਕੀਤੀ ਆਤਮ ਹੱਤਿਆ <br/>

ਅਜੀਤ ਡੈਸਕ 19-04-2026
ਪੰਜਗਰਾਈਾ ਕਲਾਂ, 18 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਇੱਥੋਂ ਥੋੜ੍ਹੀ ਦੂਰ ਪਿੰਡ ਅÏਲਖ ਵਿਖੇ ਇਕ ਨੌਜਵਾਨ ਵਲੋਂ ਘਰ ਅੰਦਰ ਹੀ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁਖਦਾਈ ਖਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਗਟ ਸਿੰਘ ਪੁੱਤਰ ਬੋਹੜ ਇੰਸਟਾਗ੍ਰਾਮ ਰਾਹੀਂ 24 ਸਾਲ ਦੀ ਇਕ ਅÏਰਤ ਜਿਸ ਦਾ ਪਹਿਲਾਂ ਵਿਆਹ ਹੋਇਆ ਸੀ ਦੇ ਸੰਪਰਕ ਵਿਚ ਆਇਆ | ਇੰਸਟਾਗ੍ਰਾਮ ਰਾਹੀਂ ਹੋਈ ਜਾਣ-ਪਹਿਚਾਣ ਨੇ ਪ੍ਰੇਮ ਸਬੰਧਾਂ ਦਾ ਰੂਪ ਲੈ ਲਿਆ | ਪ੍ਰੇਮ ਸਬੰਧਾਂ ਦੇ ਚੱਲਦਿਆਂ ਦੋਵਾਂ ਨੇ ਆਪਸ ਵਿਚ ਵਿਆਹ ਕਰਵਾ ਲਿਆ | ਵਿਆਹ ਤੋਂ 6 ਕੁ ਮਹੀਨਿਆਂ ਬਾਅਦ ਹੀ ਦੋਵਾਂ ਵਿਚਕਾਰ ਅਣਬਣ ਰਹਿਣ ਲੱਗ ਪਈ ਤੇ ਅÏਰਤ ਰੁੱਸ ਕੇ ਆਪਣੇ ਪੇਕੇ ਪਿੰਡ ਚਲੀ ਗਈ | ਪ੍ਰਗਟ ਸਿੰਘ ਬੰਟੀ ਉਸ ਨੂੰ ਮਨਾ ਕੇ ਘਰ ਲੈ ਆਇਆ | ਇਸ ਦੌਰਾਨ ਹੀ ਅÏਰਤ ਦਾ ਭਰਾ ਉਸਨੂੰ ਮਿਲਣ ਆਉਂਦਾ ਹੈ ਅਤੇ ਆਪਣੇ ਨਾਲ ਲੈ ਜਾਂਦਾ ਹੈ | ਆਪਣੀ ਪਤਨੀ ਦੇ ਜਾਣ ਤੋਂ ਬਾਅਦ ਪ੍ਰਗਟ ਸਿੰਘ ਉਸਦਾ ਕਈ ਦਿਨ ਇੰਤਜ਼ਾਰ ਕਰਦਾ ਹੈ ਪਰ ਜਦੋਂ ਉਸਦੇ ਵਾਰ ਵਾਰ ਫ਼ੋਨ ਕਰਨ 'ਤੇ ਉਹ ਆਪਣੇ ਸੁਹਰੇ ਘਰ ਵਾਪਸ ਨਹੀਂ ਆਈ ਤਾਂ ਪ੍ਰਗਟ ਸਿੰਘ ਗੁੱਸੇ ਵਿਚ ਆ ਕੇ ਆਪਣੇ ਘਰ ਅੰਦਰ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ | ਪਰਗਟ ਸਿੰਘ ਦੇ ਮਰਨ ਉਪਰੰਤ ਉਸਦੀ ਲੋਅਰ ਦੇ ਜੇਬ੍ਹ ਵਿਚੋਂ ਇਕ ਲਿਖਤੀ ਨੋਟ ਮਿਲਦਾ ਹੈ ਜਿਸ ਵਿਚ ਉਸਨੇ ਆਪਣੀ ਘਰਵਾਲੀ ਨੂੰ ਆਪਣੀ ਮੌਤ ਦੀ ਜ਼ਿੰਮੇਵਾਰ ਠਹਿਰਾਇਆ ਹੈ | ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਨਾਲ ਇੰਸਟਾਗ੍ਰਾਮ 'ਤੇ ਵਿਆਹ ਕਰਵਾਉਣ ਵਾਲੀ ਅÏਰਤ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਵੀ ਹਨ |

ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਨੇ ਕੈਨੇਡਾ ਦਾ ਸੁਪਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਨਹਿਰੀ ਪਾਣੀ ਦੀ ਬੰਦੀ ਖਤਮ ਕਰਕੇ ਸੂਏ, ਕੱਸੀਆਂ 'ਚ ਪਾਣੀ ਛੱਡੇ ਜਾਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।