ਤਲਵੰਡੀ ਸਾਬੋ (ਬਠਿੰਡਾ), 6 ਅਗਸਤ (ਰਣਜੀਤ ਸਿੰਘ ਰਾਜੂ) 04 ਅਗਸਤ ਸ਼ਾਮ ਨੂੰ ਇਕ ਕਾਰ ਅਤੇ ਮੋਟਸਾਈਕਲ ਦੀ ਟੱਕਰ ਦੌਰਾਨ ਪਿੰਡ ਮਲਕਾਣਾ ਦੇ ਨੌਜਵਾਨ ਦੀ ਹੋਈ ਮੌਤ ਬਾਬਤ ਕਾਰ ਚਾਲਕਾਂ 'ਤੇ ਰਾਮਾਂ ਮੰਡੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਮ੍ਰਿਤਕ ਨੌਜਵਾਨ ਜਗਦੀਪ ਸਿੰਘ (29) ਦੇ ਪਰਿਵਾਰਿਕ ਮੈਂਬਰਾਂ ਤੇ ਵੱਡੀ ਗਿਣਤੀ ਪਿੰਡ ਮਲਕਾਣਾ ਵਾਸੀਆਂ ਨੇ ਮ੍ਰਿਤਕ ਨੌਜਵਾਨ ਦੀ ਦੇਹ ਸਥਾਨਕ ਨਿਸ਼ਾਨ ਏ ਖ਼ਾਲਸਾ ਚੌਕ ਚ ਰੱਖ ਕੇ ਧਰਨਾ ਆਰੰਭ ਦਿੱਤਾ ਹੈ।ਮ੍ਰਿਤਕ ਦੇ ਵਾਰਿਸਾਂ ਮੁਤਾਬਿਕ ਜਦੋਂ ਤੱਕ ਕਾਰ ਚਾਲਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।ਧਰਨੇ ਕਾਰਨ ਵੱਡੇ ਪੱਧਰ 'ਤੇ ਸੜਕੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ।